ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਸਰਵੇਖਣ ਕੀਤਾ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਮੁੜ ਬਾਜ਼ੀ ਮਾਰ ਸਕਦੀ ਹੈ। ਖਾਸਕਰ ਦਿੱਲੀ ਵਾਲੇ ਮੁੱਖ ਮੰਤਰੀ ਦੇ ਅਹੁਦੇ 'ਤੇ ਅਰਵਿੰਦਰ ਕੇਜਰੀਵਾਲ ਨੂੰ ਹੀ ਵੇਖਣਾ ਚਾਹੁੰਦੇ ਹਨ।
ABP ਨਿਊਜ਼-ਸੀ ਵੋਟਰ ਦੇ ਸਰਵੇਖਣ ਅੰਕੜਿਆਂ ਮੁਤਾਬਕ ਅਰਵਿੰਦ ਕੇਜਰੀਵਾਲ ਇੱਕ ਵਾਰ ਫੇਰ ਦਿੱਲੀ 'ਚ ਸਰਕਾਰ ਬਣਾ ਸਕਦੇ ਹਨ। ਸਰਵੇਖਣ ਵਿੱਚ 69.50 ਪ੍ਰਤੀਸ਼ਤ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਲਈ ਭਰੋਸਾ ਕੀਤਾ।
ਦੂਜੇ ਨੰਬਰ 'ਤੇ ਬੀਜੇਪੀ ਸਾਂਸਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਹਨ। ਉਨ੍ਹਾਂ ਨੂੰ ਸਿਰਫ 10.7 ਫੀਸਦੀ ਲੋਕ ਮੁੱਖ ਮੰਤਰੀ ਚਾਹੁੰਦੇ ਹਨ। ਕਾਂਗਰਸੀ ਲੀਡਰ ਅਜੇ ਮਾਕਨ ਦੇ ਹੱਕ 'ਚ ਸਿਰਫ 7.1 ਫੀਸਦੀ ਵੋਟ ਪਏ।
ਇਸ ਸਰਵੇਖਣ 'ਚ ਲੋਕਾਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ। ਇਨ੍ਹਾਂ ਪ੍ਰਸ਼ਨਾਂ 'ਚੋਂ ਇੱਕ ਸਵਾਲ ਸੀ ਕਿ ਜੇ ਅੱਜ ਦੇਸ਼ 'ਚ ਲੋਕ ਸਭਾ ਚੋਣਾਂ ਹੋ ਜਾਂਦੀਆਂ ਹਨ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਸੰਦ ਕੌਣ ਹੋਵੇਗਾ। ਸਰਵੇਖਣ 'ਚ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਆਪਣੀ ਰਾਏ ਦਿੱਤੀ।
ਸਰਵੇਖਣ ਮੁਤਾਬਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲੋਕਾਂ ਦੀ ਪਹਿਲੀ ਪਸੰਦ ਹਨ। ਇਸ ਸਰਵੇ 'ਚ 62 ਪ੍ਰਤੀਸ਼ਤ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਨੂੰ ਚੁਣਿਆ ਹੈ। 12 ਫੀਸਦੀ ਲੋਕਾਂ ਦੀ ਚੋਣ ਅਰਵਿੰਦ ਕੇਜਰੀਵਾਲ ਸੀ। ਇਸ ਦੇ ਨਾਲ ਹੀ ਅੱਠ ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਉਨ੍ਹਾਂ ਦੀ ਪਹਿਲੀ ਪਸੰਦ ਸੀ।
ABP ਏਬੀਪੀ ਨਿਊਜ਼ ਨੇ ਸੀ-ਵੋਟਰ ਦੇ ਸਹਿਯੋਗ ਨਾਲ ਇਹ ਸਰਵੇਖਣ ਕੀਤਾ ਹੈ ਤੇ ਇਸ ਲਈ 13,076 ਲੋਕਾਂ ਨਾਲ ਗੱਲ ਕੀਤੀ ਗਈ। ਇਸ ਤਹਿਤ 1 ਜਨਵਰੀ 2020 ਤੇ 6 ਜਨਵਰੀ 2020 ਦੇ ਵਿਚਕਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ।
ਦਿੱਲੀ 'ਚ ਮੁੜ ਬਣੇਗੀ ਕੇਜਰੀਵਾਲ ਸਰਕਾਰ, ABP ਨਿਊਜ਼ ਦੇ ਸਰਵੇਖਣ 'ਚ ਖੁਲਾਸਾ
ਏਬੀਪੀ ਸਾਂਝਾ
Updated at:
07 Jan 2020 12:38 PM (IST)
ਸਰਵੇ ‘ਚ 69.50 ਪ੍ਰਤੀਸ਼ਤ ਲੋਕਾਂ ਨੇ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਭਰੋਸਾ ਜਤਾਇਆ ਹੈ। ਦੂਜੇ ਨੰਬਰ 'ਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਹਨ। 10.7 ਪ੍ਰਤੀਸ਼ਤ ਲੋਕਾਂ ਨੇ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪਸੰਦ ਕੀਤਾ ਹੈ।
- - - - - - - - - Advertisement - - - - - - - - -