Various Opinion Polls: ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਦਾ ਐਤਕੀਂ ਪੂਰਾ ਜ਼ੋਰ ਲੱਗਾ ਹੋਇਆ ਹੈ। ਆਮ ਵੋਟਰਾਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਸਭ ਤੋਂ ਦਿਲਚਸਪ ਚੋਣ ਮੈਦਾਨ ਪੱਛਮੀ ਬੰਗਾਲ ’ਚ ਭਖਿਆ ਹੋਇਆ ਹੈ। ਉੱਥੇ ਸੱਤਾਧਾਰੀ ਟੀਐਮਸੀ ਇੱਕ ਵਾਰ ਫਿਰ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਫ਼ਨੇ ਵੇਖ ਰਹੀ ਹੈ; ਉੱਥੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਡਾ ਦੀ ਲੀਡਰਸ਼ਿਪ ਵਿੱਚ ਕਿਸੇ ਵੱਡੇ ਚਮਤਕਾਰ ਦੀ ਆਸ ਰੱਖ ਰਹੀ ਹੈ।
ਬੰਗਾਲ ਵਿੱਚ ਜਨਤਾ ਦੀ ਨਬਜ਼ ਟੋਹਣ ਲਈ ਰੋਜ਼ਾਨਾ ਓਪੀਨੀਅਨ ਪੋਲ ਕਰਵਾਏ ਜਾ ਰਹੇ ਹਨ। ਜਾਣੋ ਕਿ ਵੱਖੋ ਵੱਖਰੇ ਚੈਨਲਾਂ ਵੱਲੋਂ ਕਰਵਾਏ ਜਾ ਰਹੇ ਓਪੀਨੀਅਨ ਪੋਲਜ਼ ਮੁਤਾਬਕ ਪੱਛਮੀ ਬੰਗਾਲ ’ਚ ਸੱਤਾ ਦੀ ਚਾਬੀ ਕਿਸ ਦੇ ਹੱਥ ਲੱਗੇਗੀ।
ABP News-C-Voter Opinion Poll
ਪੱਛਮੀ ਬੰਗਾਲ ਦੀ 294 ਸੀਟਾਂ ਵਾਲੀ ਵਿਧਾਨ ਸਭਾ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਖਾਤੇ 152 ਤੋਂ 168 ਸੀਟਾਂ ਪੈ ਸਕਦੀਆਂ ਹਨ। ਭਾਜਪਾ ਨੂੰ 104 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ; ਜਦ ਕਿ ਕਾਂਗਰਸ ਅਤੇ ਖੱਬੇ ਮੁਹਾਜ਼ ਨੂੰ 18 ਤੋਂ 26 ਸੀਟਾਂ ਮਿਲ ਸਕਦੀਆਂ ਹਨ।
ਟੀਐਮਸੀ ਨੂੰ ਬੰਗਾਲ ’ਚ 42 ਫ਼ੀ ਸਦੀ ਵੋਟਾਂ ਮਿਲਣ ਦਾ ਅਨੁਮਾਨ ਹੈ; ਜਦਕਿ ਭਾਜਪਾ ਨੂੰ 37 ਫ਼ੀਸਦੀ ਵੋਟਾਂ ਪੈ ਸਕਦੀਆਂ ਹਨ। ਟੀਐਮਸੀ ਅਤੇ ਭਾਜਪਾ ਵਿਚਾਲੇ 5 ਫ਼ੀਸਦੀ ਵੋਟਾਂ ਦਾ ਫ਼ਰਕ ਹੈ। ਕਾਂਗਰਸ ਤੇ ਖੱਬੇ ਮੁਹਾਜ਼ ਦੇ ਹਿੱਸੇ 13 ਫ਼ੀਸਦੀ ਵੋਟਾਂ ਜਾਂਦੀਆਂ ਵਿਖਾਈ ਦੇ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ 8 ਫ਼ੀਸਦੀ ਵੋਟਾਂ ਹੋਰਨਾਂ ਦੇ ਖਾਤੇ ਜਾ ਸਕਦੀਆਂ ਹਨ।
CNX ਓਪੀਨੀਅਨ ਪੋਲ
TMC-141 ਸੀਟਾਂ
BJP-135 ਸੀਟਾਂ
Congress-Left Alliance-18 ਸੀਟਾਂ
TV9 ਓਪੀਨੀਅਨ ਪੋਲ
TMC-146 ਸੀਟਾਂ
BJP-122 ਸੀਟਾਂ
Congress-Left Alliance-23 ਸੀਟਾਂ
People Pulse ਓਪੀਨੀਅਨ ਪੋਲ
TMC-95 ਸੀਟਾਂ
BJP- 183 ਸੀਟਾਂ
Congress-Left Alliance-16