ਅਮਿਤ ਸ਼ਾਹ ਦੀ ਅਗਵਾਈ ਵਾਲੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ 'ਆਪ' ਦੀ ਜਿੱਤ ਨੂੰ ਨਕਾਰਦੇ ਹੋਏ ਕਿਹਾ ਕਿ ਐਗਜ਼ਿਟ ਪੋਲ ਗਲਤ ਹੋ ਸਕਦੇ ਹਨ। ਇਸ ਲਈ ਬੀਜੇਪੀ ਐਕਜ਼ੈਕਟ ਪੋਲ ਦਾ ਇੰਤਜ਼ਾਰ ਕਰੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, "ਦਿੱਲੀ ਚੋਣਾਂ ਬੀਜੇਪੀ ਹੀ ਜਿੱਤੇਗੀ ਤੇ ਐਗਜ਼ਿਟ ਪੋਲ ਤੇ ਆਖਰੀ ਨਤੀਜਿਆਂ 'ਚ ਬਹੁਤ ਫਰਕ ਹੁੰਦਾ ਹੈ। ਲੋਕ ਸਭਾ ਚੋਣਾਂ 'ਚ ਵੀ ਐਗਜ਼ਿਟ ਪੋਲ ਗਲਤ ਸਾਬਤ ਹੋਏ ਸੀ।"
ਉੱਧਰ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਤੋਂ ਬਾਅਦ ਬੈਠਕ ਕੀਤੀ। ਇਸ 'ਚ ਵੋਟਾਂ ਦੀ ਗਿਣਤੀ ਹੋਣ ਤੱਕ ਈਵੀਐਮ ਦੀ ਹਿਫਾਜ਼ਤ 'ਤੇ ਚਿੰਤਾ ਜਤਾਈ ਗਈ। 'ਆਪ' ਆਗੂ ਸੰਜੈ ਸਿੰਘ ਨੇ ਵੀਡੀਓ ਪੋਸਟ ਕਰਕੇ ਈਵੀਐਮ ਨਾਲ ਛੇੜਛਾੜ ਦਾ ਖਦਸ਼ਾ ਜਤਾਇਆ ਹੈ।
ਸੰਜੈ ਸਿੰਘ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਹੀ ਲੋਕਾਂ ਨੇ ਬਿਨ੍ਹਾਂ ਸੁਰੱਖਿਆ ਦੇ ਸਰਕਾਰੀ ਕਰਮਚਾਰੀ ਨੂੰ ਈਵੀਐਮਮ ਨਾਲ ਕਾਬੂ ਕੀਤਾ। ਇਸ ਦੇ ਨਾਲ ਹੀ ਸਿੰਘ ਨੇ ਬਸ ਤੋਂ ਈਵੀਐਮ ਲਾਹੇ ਜਾਣ ਦੀ ਜਗ੍ਹਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ।