ਆਗਰਾ: ਕੋਰੋਨਾ ਦੇ ਕਹਿਰ ਵਿੱਚ ਮੰਦਹਾਲੀ ਦੇ ਸ਼ਿਕਾਰ ਡੇਅਰੀ ਮਾਲਕ ਨੂੰ ਬਿਜਲੀ ਬੋਰਡ ਨੇ ਵੱਡਾ ਝਟਕਾ ਦਿੱਤਾ ਹੈ। ਇੱਥੋਂ ਦੇ ਬਾਰਹਾਨ ਖੇਤਰ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਬਿਜਲੀ ਵਿਭਾਗ ਨੇ ਮਾਰਚ 2020 ‘ਚ ਇੱਕ ਡੇਅਰੀ ਮਾਲਕ ਨੂੰ 1 ਅਰਬ 13 ਅਰਬ ਰੁਪਏ ਦਾ ਬਿੱਲ ਭੇਜਿਆ ਹੈ। ਬਿਜਲੀ ਦਾ ਬਿੱਲ ਦੇਖ ਕੇ ਡੇਅਰੀ ਮਾਲਕ ਤੇ ਉਨ੍ਹਾਂ ਦੇ ਪਰਿਵਾਰ ਭੜਕ ਉੱਠੇ। ਬਿਜਲੀ ਵਿਭਾਗ ਦੇ ਐਸਡੀਓ ਨੇ ਕਿਹਾ ਹੈ ਕਿ ਇਸ ਨੂੰ ਜਲਦੀ ਠੀਕ ਕਰ ਦਿੱਤਾ ਜਾਵੇ।


ਅਸ਼ੋਕ ਯਾਦਵ ਦਾ ਇਲਾਕੇ ਦੇ ਪਿੰਡ ਜਮਾਲਨਗਰ ‘ਚ ਡੇਅਰੀ ਫਾਰਮ ਹੈ। ਉਨ੍ਹਾਂ ਦੱਸਿਆ ਕਿ ਫਾਰਮ ‘ਚ 75 ਕੇਵੀਏ ਦਾ ਬਿਜਲੀ ਕੁਨੈਕਸ਼ਨ ਹੈ ਜਿਸ ਦਾ ਬਿਜਲੀ ਵਿਭਾਗ ਨੇ ਮਾਰਚ 2020 ਤੱਕ ਇੱਕ ਅਰਬ 13 ਕਰੋੜ 18 ਲੱਖ 686 ਰੁਪਏ ਦਾ ਬਿੱਲ ਭੇਜਿਆ ਹੈ।


ਡੇਅਰੀ ਮਾਲਕ ਅਸ਼ੋਕ ਯਾਦਵ ਦਾ ਇਲਜ਼ਾਮ ਹੈ ਕਿ ਵਾਰ ਵਾਰ ਗ਼ਲਤ ਬਿੱਲ ਭੇਜ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਡੇਅਰੀ ਫਾਰਮ ਪੇਂਡੂ ਖੇਤਰ ‘ਚ ਹੋਣ ਦੇ ਬਾਵਜੂਦ ਸ਼ਹਿਰੀ ਦਰਾਂ ਅਨੁਸਾਰ ਬਿੱਲ ਇਕੱਠਾ ਕੀਤਾ ਜਾ ਰਿਹਾ ਹੈ। ਦਰਖਾਸਤ ਦੇਣ ਦੇ ਬਾਅਦ ਵੀ ਗਲਤ ਬਿਲਿੰਗ ਨੂੰ ਸਹੀ ਨਹੀਂ ਕੀਤਾ ਜਾ ਰਿਹਾ ਹੈ।



ਉਸ ਨੇ ਦੱਸਿਆ ਕਿ ਆਖਰੀ ਵਾਰ ਉਸਨੂੰ ਹਾਈ ਕੋਰਟ ਜਾਣਾ ਪਿਆ ਸੀ। ਫਿਰ ਬਿੱਲ ‘ਚ ਸੋਧ ਕੀਤੀ ਗਈ। ਮਾਮਲੇ ਵਿੱਚ ਐਸਡੀਓ ਏਤਮਦਪੁਰ ਜਸਵੰਤ ਸਿੰਘ ਨੇ ਕਿਹਾ ਕਿ ਬਿੱਲ ਆਨ ਲਾਈਨ ਕੀਤੇ ਜਾਂਦੇ ਹਨ। ਇਹ ਕੰਪਿਊਟਰ ਦੀ ਖਰਾਬੀ ਕਾਰਨ ਹੋਇਆ ਹੈ। ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।