ਚੰਡੀਗੜ੍ਹ : ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਪਸ਼ੂ ਧਨ ਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਐਲਾਨੇ ਗਏ ਜੇਤੂਆਂ ਵਿੱਚ ਰਾਮ ਰਤਨ ਦੀ ਪਿੰਡ ਦੁਭਾਲੀ ਦੀ ਐਚ.ਐਫ਼. ਕਰਾਸ ਗਊ ਨੇ 47 ਕਿਲੋਗ੍ਰਾਮ ਦੁੱਧ ਦੇ ਕੇ ਨਵਾਂ ਰਿਕਾਰਡ ਕਾਇਮ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪ੍ਰਿਤਪਾਲ ਸਿੰਘ ਪਿੰਡ ਭਾਨ ਮਜਾਰਾ ਦੀ ਗਾਂ ਨੇ 45 ਕਿਲੋ ਦੁੱਧ ਦੇ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੁਰਹਾ ਮੱਝ ਦੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਰਾਧੇ ਸ਼ਿਆਮ ਪਿੰਡ ਘੁੜਕਾ ਦੀਆਂ ਮੱਝਾਂ ਨੇ 18 ਕਿਲੋ ਅਤੇ 16 ਕਿਲੋ ਦੁੱਧ ਦੇ ਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਜੇਤੂਆਂ ਵਿੱਚ ਜਸਵਿੰਦਰ ਸਿੰਘ ਪਿੰਡ ਹਸਨਪੁਰ ਦੀ ਗਾਂ ਨੇ 44 ਕਿਲੋ ਦੁੱਧ ਦੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਰਸੀ ਕਰਾਸ ਗਾਵਾਂ ਵਿੱਚ ਚਮਨ ਸਿੰਘ ਪਿੰਡ ਭਾਨ ਮਜਾਰਾ ਦੀ ਗਾਂ ਨੇ 22 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਸਾਹੀਵਾਲ ਗਾਂਵਾ ਵਿੱਚ ਸ਼ਾਮ ਸੁੰਦਰ ਪਿੰਡ ਮਾਲੇਵਾਲ ਦੀ ਗਾਂ ਨੇ 20 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।



ਇਸੇ ਤਰ੍ਹਾਂ ਨੀਲੀ ਰਾਵੀ ਮੱਝਾਂ ਵਿੱਚ ਧਰਮਚੰਦ ਪਿੰਡ ਲੰਗੇਰੀ ਦੀ ਮੱਝ ਨੇ 12 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਸ਼ਮੀਰੀ ਲਾਲ ਪਿੰਡ ਭੇਡੀਆ ਦੀ ਮੱਝ ਨੇ 11 ਕਿਲੋ ਦੁੱਧ ਦੇ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਖਤਿਆਰ ਸਿੰਘ ਪਿੰਡ ਜੇਠੂ ਮਜਾਰਾ ਦੀ ਮੱਝ ਨੇ 11 ਕਿਲੋ ਦੁੱਧ ਦੇ ਕੇ ਨੀਲੀ ਰਾਵੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਦੁੱਧ ਚੁਆਈ ਮੁਕਾਬਲਿਆਂ ਵਿੱਚ ਸ਼ਾਮ ਸੁੰਦਰ ਪਿੰਡ ਮਾਲੇਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੁੱਧ ਚੁਆਈ ਬੱਕਰੀਆਂ ਵਿੱਚ ਪਹਿਲਾ ਸਥਾਨ ਸੋਮਰਾਜ ਪਿੰਡ ਕਾਹਮਾ ਨੇ ਪ੍ਰਾਪਤ ਕੀਤਾ ।

ਸਭ ਤੋ ਵਧੀਆਂ ਵਹਿੜ੍ਹੀ ਸਾਹੀਵਾਲ ਦਾ ਪਹਿਲਾ ਇਨਾਮ ਸੁਰੇਸ਼ ਕੁਮਾਰ ਵਾਸੀ ਰਾਹੋ ਨੇ ਪ੍ਰਾਪਤ ਕੀਤਾ। ਸਭ ਤੋ ਵਧੀਆਂ ਮੁਹਰਾ ਮੱਝਾ ਦੁੱਧੋਂ ਸੁੱਕੀ ਦਾ ਪਹਿਲਾ ਇਨਾਮ ਮਦਨ ਲਾਲ ਪਿੰਡ ਕੰਗਣਾ ਬਸਤੀ ਰੱਤੇਵਾਲ ਨੇ ਪ੍ਰਾਪਤ ਕੀਤਾ।

ਸਭ ਤੋ ਵਧੀਆ ਘੋੜਾ ਮਾਰਵਾੜੀ (ਦੋ ਪੱਕੇ ਦੰਦ) ਦਾ ਪਹਿਲਾ ਇਨਾਮ ਸੁਲੱਖਣ ਸਿੰਘ ਪਿੰਡ ਮੀਰਪੁਰ ਜੱਟਾਂ ਨੇ ਪ੍ਰਾਪਤ ਕੀਤਾ ਅਤੇ ਸਭ ਤੋ ਵਧੀਆ ਘੋੜੀ ਨੁੱਕਰੀ ਕੋਈ ਵੀ ਉਮਰ ਦਾ ਪਹਿਲਾ ਇਨਾਮ ਜਤਿੰਦਰ ਸਿੰਘ ਪਿੰਡ ਟੋਰੋਵਾਲ ਨੇ ਪ੍ਰਾਪਤ ਕੀਤਾ। ਸਭ ਤੋ ਵਧੀਆ ਘੋੜੀ ਮਾਰਵਾੜੀ ਕੋਈ ਵੀ ਉਮਰ ਦਾ ਪਹਿਲਾ ਇਨਾਮ ਸੁਖਜਿੰਦਰ ਸਿੰਘ ਪਿੰਡ ਦਰੀਆਪੁਰ ਨੇ ਪ੍ਰਾਪਤ ਕੀਤਾ। ਸਭ ਤੋ ਵਧੀਆ ਘੋੜਾ ਨੁੱਕਰਾ (ਦੋ ਜੋੜੇ ਪੱਕੇ ਦੰਦਾਂ ਤੋਂ ਜ਼ਿਆਦਾ) ਦਾ ਪਹਿਲਾ ਇਨਾਮ ਬਲਬੀਰ ਕੁਮਾਰ ਪਿੰਡ ਮੁਕੰਦਪੁਰ ਨੇ ਜਿੱਤਿਆ।

ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਇਨਾਮਾਂ ਦੀ ਵੰਡ ਕਰਦਿਆਂ ਇਨਾਮ ਹਾਸਲ ਕਰਨ ਵਾਲੇ ਪਸ਼ੂਆਂ ਦੀ ਹੌਂਸਲਾ ਅਫ਼ਜਾਈ ਕੀਤੀ।