Kisan Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ! ਸਰਕਾਰ ਵੱਲੋਂ 5 ਲੱਖ 'ਤੇ 3 ਫੀਸਦੀ ਛੋਟ
Kisan Credit Card: ਕੇਂਦਰ ਸਰਕਾਰ ਨੇ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 5 ਲੱਖ ਰੁਪਏ ਤੱਕ ਦੇ ਕਰਜ਼ ਉਪਰ 3 ਫੀਸਦੀ ਵਿਆਜ਼ ਦੀ ਛੋਟ ਮਿਲੇਗੀ।

Kisan Credit Card: ਕੇਂਦਰ ਸਰਕਾਰ ਨੇ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 5 ਲੱਖ ਰੁਪਏ ਤੱਕ ਦੇ ਕਰਜ਼ ਉਪਰ 3 ਫੀਸਦੀ ਵਿਆਜ਼ ਦੀ ਛੋਟ ਮਿਲੇਗੀ। ਪਹਿਲਾਂ ਇਹ ਲਿਮਟ 3 ਲੱਖ ਰੁਪਏ ਦੇ ਕਰਜ਼ ਤੱਕ ਸੀ। ਆਮ ਤੌਰ ਉਪਰ ਕਿਸਾਨਾਂ ਨੂੰ ਸਿਰਫ 4 ਫੀਸਦੀ ਵਿਆਜ ਦਰ ਉਪਰ ਕਰਜ਼ ਮਿਲੇਗਾ। ਇਸ ਤਰ੍ਹਾਂ ਇਹ ਸਭ ਤੋਂ ਸਸਤਾ ਕਰਜ਼ਾ ਬਣ ਜਾਂਦਾ ਹੈ ਕਿਉਂਕਿ ਸ਼ਾਹੂਕਾਰ 18 ਤੋਂ 24 ਫੀਸਦੀ ਵਿਆਜ਼ ਦਰ ਉਪਰ ਕਰਜ਼ ਦਿੰਦੇ ਹਨ। ਅਹਿਮ ਗੱਲ ਹੈ ਕਿ ਇਹ ਕਰਜ਼ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਲਈ ਵੀ ਲਿਆ ਜਾ ਸਕਦਾ ਹੈ।
ਦਰਅਸਲ ਕਿਸਾਨਾਂ ਨੂੰ KCC (ਕਿਸਾਨ ਕ੍ਰੈਡਿਟ ਕਾਰਡ) ਰਾਹੀਂ ਘੱਟ ਵਿਆਜ 'ਤੇ ਚੰਗੀ ਰਕਮ ਦਾ ਕਰਜ਼ਾ ਦਿੱਤਾ ਜਾਂਦਾ ਹੈ। ਦੇਸ਼ ਦਾ ਕੋਈ ਵੀ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਹਾਲਾਂਕਿ, ਯੋਜਨਾ ਨਾਲ ਸਬੰਧਤ ਯੋਗਤਾ ਨੂੰ ਪੂਰਾ ਕਰਨਾ ਜ਼ਰੂਰੀ ਹੈ। ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ਾ ਦਿੱਤਾ ਜਾਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2025-26 ਦੇ ਬਜਟ ਵਿੱਚ MISS ਯੋਜਨਾ ਤਹਿਤ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਬੈਂਕਾਂ ਵੱਲੋਂ ਇਹ ਕਰਜ਼ਾ 7 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਦਿੱਤਾ ਜਾਂਦਾ ਹੈ। ਇਸ ਯੋਜਨਾ ਤਹਿਤ ਕਰਜ਼ੇ 'ਤੇ 1.5 ਪ੍ਰਤੀਸ਼ਤ ਵਿਆਜ ਸਬਸਿਡੀ ਉਪਲਬਧ ਹੈ ਤੇ ਸਬਸਿਡੀ ਦੀ ਇਹ ਰਕਮ ਸਰਕਾਰ ਵੱਲੋਂ ਕਰਜ਼ਾ ਦੇਣ ਵਾਲੇ ਬੈਂਕ ਨੂੰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਮੇਂ ਸਿਰ ਕਰਜ਼ਾ ਚੁਕਾਉਣ ਵਾਲੇ ਕਿਸਾਨ ਨੂੰ ਵਿਆਜ ਵਿੱਚ 3 ਪ੍ਰਤੀਸ਼ਤ ਹੋਰ ਛੋਟ ਮਿਲਦੀ ਹੈ। ਇਸ ਤਰ੍ਹਾਂ ਕਰਜ਼ ਲੈਣ ਵਾਲੇ ਕਿਸਾਨ ਲਈ ਅਸਲ ਵਿਆਜ ਦਰ ਸਿਰਫ਼ 4 ਪ੍ਰਤੀਸ਼ਤ ਰਹਿੰਦੀ ਹੈ।
ਯੋਗਤਾ ਕੀ ਹੋਵੇਗੀ?
ਜੇਕਰ ਕੋਈ ਕਿਸਾਨ ਕਰਜ਼ੇ ਲਈ ਅਰਜ਼ੀ ਦੇਣਾ ਚਾਹੁੰਦਾ ਹੈ, ਤਾਂ ਹੇਠਾਂ ਦੱਸੀ ਗਈ ਯੋਗਤਾ ਪੂਰੀ ਕਰਨੀ ਪਵੇਗੀ।
ਇਸ ਯੋਜਨਾ ਲਈ ਵੱਖ-ਵੱਖ ਕਿਸਮਾਂ ਦੇ ਕਿਸਾਨ ਯੋਗ ਹਨ, ਜਿਵੇਂ-
1. ਪਸ਼ੂ ਪਾਲਣ ਵਾਲੇ ਕਿਸਾਨ
2. ਮਛੇਰੇ ਜਿਨ੍ਹਾਂ ਕੋਲ ਮੱਛੀਆਂ ਫੜਨ ਲਈ ਲਾਇਸੈਂਸ ਜਾਂ ਕਿਸ਼ਤੀ ਹੈ।
3. ਮੁਰਗੀ ਪਾਲਕ4. ਹਿੱਸੇ ਉਪਰ ਕਾਸ਼ਤ ਕਰਨ ਵਾਲੇ ਕਿਸਾਨ
5. ਠੇਕੇਦਾਰ ਕਿਸਾਨ ਜਿਨ੍ਹਾਂ ਕੋਲ ਆਪਣਾ ਖੇਤ ਹੋਏ।
6. ਡੇਅਰੀ ਕਿਸਾਨ
ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?
ਇਸ ਯੋਜਨਾ ਵਿੱਚ ਅਰਜ਼ੀ ਦੇਣ ਲਈ, ਤੁਹਾਨੂੰ ਹੇਠਾਂ ਦੱਸੇ ਗਏ ਦਸਤਾਵੇਜ਼ਾਂ ਦੀ ਲੋੜ ਹੋ ਸਕਦੀ ਹੈ।
ਵੋਟਰ ਆਈਡੀ, ਪੈਨ ਕਾਰਡ ਜਾਂ ਆਧਾਰ ਕਾਰਡ, ਜ਼ਮੀਨ ਦੀ ਫਰਦ ਤੇ ਗਿਰਦਾਵਰੀ ਦੀ ਕਾਪੀ ਦੀ ਲੋੜ ਹੋਵੇਗੀ। ਇਹ ਦਸਤਾਵੇਜ਼ ਤੁਹਾਡੇ ਤੋਂ ਆਈਡੀ ਪਰੂਫ਼ ਤੇ ਪਤੇ ਦੇ ਸਬੂਤ ਲਈ ਮੰਗੇ ਜਾ ਸਕਦੇ ਹਨ।
ਯੋਜਨਾ ਲਈ ਅਰਜ਼ੀ ਕਿਵੇਂ ਦੇਣੀ?
ਜੇਕਰ ਤੁਸੀਂ ਕੇਸੀਸੀ (ਕਿਸਾਨ ਕ੍ਰੈਡਿਟ ਕਾਰਡ) ਲਈ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੇਠਾਂ ਦੱਸੇ ਗਏ ਸਟੈਪ ਦੀ ਪਾਲਣਾ ਕਰਨੀ ਪਵੇਗੀ।
ਸਟੈਪ ਦਰ ਸਟੈਪ ਪ੍ਰਕਿਰਿਆ
ਸਟੈਪ 1- ਸਭ ਤੋਂ ਪਹਿਲਾਂ ਤੁਹਾਨੂੰ ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।
ਸਟੈਪ 2- ਇੱਥੇ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਨਾਲ ਸਬੰਧਤ ਫਾਰਮ ਡਾਊਨਲੋਡ ਕਰਨਾ ਪਵੇਗਾ।
ਸਟੈਪ 3- ਹੁਣ ਇਸ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਤੇ ਦਸਤਾਵੇਜ਼ ਜਮ੍ਹਾਂ ਕਰੋ।
ਸਟੈਪ 4- ਇਸ ਤੋਂ ਬਾਅਦ ਫਾਰਮ ਵਿੱਚ ਭਰੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ। ਇਸ ਤੋਂ ਬਾਅਦ ਇਸ ਨੂੰ ਜਮ੍ਹਾਂ ਕਰੋ। ਤਸਦੀਕ ਦੇ ਕੁਝ ਦਿਨਾਂ ਦੇ ਅੰਦਰ ਤੁਹਾਨੂੰ ਬੈਂਕ ਤੋਂ ਕਰਜ਼ਾ ਮਿਲ ਜਾਵੇਗਾ।






















