Digital Land Record: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ, 2022 ਨੂੰ ਦੇਸ਼ ਦੇ ਸਾਹਮਣੇ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕੀਤਾ। ਇਸ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਰੋਡਮੈਪ ਦੇਸ਼ ਦੇ ਸਾਹਮਣੇ ਰੱਖਿਆ। ਸਰਕਾਰ ਦਾ ਸਭ ਤੋਂ ਵੱਡਾ ਜ਼ੋਰ ਡਿਜੀਟਲੀਕਰਨ (Digitalisation) 'ਤੇ ਸੀ। ਵਿੱਤ ਮੰਤਰੀ ਨੇ ਪੂਰੇ ਦੇਸ਼ ਨੂੰ ਡਿਜੀਟਲ ਮਾਧਿਅਮ ਰਾਹੀਂ ਜੋੜਨ ਲਈ ਕਈ ਐਲਾਨ ਕੀਤੇ। ਇਸ ਡਿਜੀਟਾਈਜੇਸ਼ਨ ਦੀ ਰਫਤਾਰ ਨੂੰ ਵਧਾਉਣ ਲਈ ਵਿੱਤ ਮੰਤਰੀ ਨੇ ਜ਼ਮੀਨਾਂ ਦਾ ਡਿਜੀਟਲ ਰਿਕਾਰਡ (Digital Record) ਬਣਾਉਣ ਦੀ ਗੱਲ ਕਹੀ।
ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਡਿਜੀਟਲੀਕਰਨ ਵਿੱਚ ਤੇਜ਼ੀ ਲਿਆਉਣਾ ਚਾਹੁੰਦੀ ਹੈ ਤੇ ਇਸ ਸੰਦਰਭ ਵਿੱਚ ਉਹ ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਪ੍ਰੋਗਰਾਮ ਤਹਿਤ ਜ਼ਮੀਨਾਂ ਦਾ ਡਿਜੀਟਲ ਰਿਕਾਰਡ ਰੱਖਣ ਦੀ ਤਿਆਰੀ ਕਰ ਰਹੀ ਹੈ। ਇਸ ਲਈ, ਸਰਕਾਰ ਵਲੋਂ ਇੱਕ ਵਿਲੱਖਣ ਰਜਿਸਟਰਡ ਨੰਬਰ (Unique Registered Number) ਜਾਰੀ ਕੀਤਾ ਜਾਵੇਗਾ। ਇਸ ਲਈ ਆਈਪੀ ਆਧਾਰਿਤ ਤਕਨੀਕ (IP Based Technology) ਦੀ ਵਰਤੋਂ ਕੀਤੀ ਜਾਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਜ਼ਮੀਨ ਦਾ ਡਿਜੀਟਲ ਰਿਕਾਰਡ ਰੱਖਣ ਦਾ ਕੀ ਫਾਇਦਾ ਹੋਵੇਗਾ।
ਮਾਰਚ 2023 ਤੱਕ ਜ਼ਮੀਨ ਦਾ ਡਿਜੀਟਾਈਜ਼ੇਸ਼ਨ ਕਰਨ ਦੀ ਤਿਆਰੀ
ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਪ੍ਰੋਗਰਾਮ ਤਹਿਤ ਸਰਕਾਰ ਸਾਲ 2023 ਤੱਕ ਸਾਰੀ ਜ਼ਮੀਨ ਦੀ ਜਾਣਕਾਰੀ ਡਿਜੀਟਲ ਪੋਰਟਲ 'ਤੇ ਲਿਆਉਣਾ ਚਾਹੁੰਦੀ ਹੈ। ਇਸ ਦੇ ਲਈ ਸਰਕਾਰ ਵੱਲੋਂ 14 ਨੰਬਰ ਦਾ ਯੂਨੀਕ ਰਜਿਸਟਰਡ ਨੰਬਰ ਯਾਨੀ ਜ਼ਮੀਨ ਦਾ ਉਲਪਿਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਕੋਈ ਵੀ ਵਿਅਕਤੀ ਪੋਰਟਲ 'ਤੇ ਜਾ ਕੇ ਜ਼ਮੀਨ ਦਾ ਨੰਬਰ ਪਾ ਕੇ ਉਸ ਦੀ ਜਾਣਕਾਰੀ ਕੱਢ ਸਕਦਾ ਹੈ। ਇਸ ਨੂੰ ਜ਼ਮੀਨ ਦਾ ਆਧਾਰ ਨੰਬਰ ਵੀ ਕਿਹਾ ਜਾ ਸਕਦਾ ਹੈ।
ਇੱਕ ਕਲਿੱਕ ਵਿੱਚ ਮਿਲੇਗੀ ਸਾਰੀ ਜਾਣਕਾਰੀ
ਉਲਪਿਨ ਨੰਬਰ ਰਾਹੀਂ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੇ ਸਾਰੇ ਵੇਰਵੇ ਅਤੇ ਦਸਤਾਵੇਜ਼ ਦੇਖ ਸਕੇਗਾ। ਇਸ ਦੇ ਨਾਲ ਹੀ ਜ਼ਮੀਨ ਦੀ ਖਰੀਦ-ਵੇਚ ਵਿੱਚ ਵੀ ਪਾਰਦਰਸ਼ਤਾ ਆਵੇਗੀ ਅਤੇ ਤੁਹਾਨੂੰ ਵਾਰ-ਵਾਰ ਆਪਣੀ ਤਹਿਸੀਲ ਦੇ ਗੇੜੇ ਨਹੀਂ ਲਗਾਉਣੇ ਪੈਣਗੇ। ਇਸ ਨਾਲ ਜ਼ਮੀਨ ਵੇਚਣ ਵਾਲਾ ਵਿਅਕਤੀ ਆਪਣੀ ਜ਼ਮੀਨ ਦੀ ਪੂਰੀ ਜਾਣਕਾਰੀ ਅਤੇ ਦਸਤਾਵੇਜ਼ ਆਪਣੀ ਜ਼ਮੀਨ ਦੇ ਖਰੀਦਦਾਰ ਨੂੰ ਸਿਰਫ਼ ਇੱਕ ਕਲਿੱਕ 'ਤੇ ਦਿਖਾ ਸਕੇਗਾ।
ਡਰੋਨ ਜ਼ਮੀਨ ਨੂੰ ਮਾਪੇਗਾ
ਦੱਸ ਦੇਈਏ ਕਿ ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਪ੍ਰੋਗਰਾਮ ਦੇ ਜ਼ਰੀਏ ਸਰਕਾਰ ਡਰੋਨ ਦੀ ਮਦਦ ਨਾਲ ਜ਼ਮੀਨ ਦੀ ਮਾਪਣ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਡਰੋਨ ਤੋਂ ਜ਼ਮੀਨ ਦੀ ਗਣਨਾ ਕੀਤੀ ਜਾਵੇਗੀ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਸੰਭਾਵਨਾ ਨਹੀਂ ਰਹੇਗੀ। ਇਸ ਤੋਂ ਬਾਅਦ ਇਹ ਮਾਪ ਸਰਕਾਰੀ ਡਿਜੀਟਲ ਪੋਰਟਲ 'ਤੇ ਉਪਲਬਧ ਕਰਾਇਆ ਜਾਵੇਗਾ।
ਇਹ ਵੀ ਪੜ੍ਹੋ: ਭਾਜਪਾ ਦੀ ਪਠਾਨਕੋਟ ਰੈਲੀ ਤੋਂ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904