ਚੰਡੀਗੜ੍ਹ-'ਰਾਸ਼ਟਰੀ ਕਿਸਾਨ ਮਹਾ ਸੰਘ' ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 23 ਫਰਵਰੀ ਨੂੰ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨ ਦਿੱਲੀ ਨੂੰ ਘੇਰਨ ਦਾ ਐਲਾਨ ਕੀਤਾ ਹੈ। ਡਾ: ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਲੈਣ ਲਈ ਅਤੇ ਸੁਮੱਚੀ ਕਿਸਾਨੀ ਨੂੰ ਕਰਜ਼ਾ-ਮੁਕਤ ਕਰਵਾਉਣ ਲਈ ਇਹ ਫੈਸਲਾ ਕੀਤਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਕੋਰ ਕਮੇਟੀ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਪੰਜਾਬ ਵਿਚਲੀਆਂ 5 ਕਿਸਾਨ ਜਥੇਬੰਦੀਆਂ ਨੇ ਇਸ ਘਿਰਾਓ ਲਈ ਪਹਿਲਾਂ ਹੀ ਕਮਰ ਕੱਸੇ ਕਰ ਲਏ ਹਨ, ਇਸ ਸੰਗਠਨ ਤੋਂ ਅਜੇ ਤੱਕ ਬਾਹਰ ਰਹਿੰਦੀਆਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਆਪਣੀ ਪੂਰੀ ਸ਼ਕਤੀ ਦੇ ਨਾਲ ਇਸ 23 ਫਰਵਰੀ ਤੋਂ ਅਣ-ਮਿੱਥੇ ਸਮੇਂ ਲਈ ਆਰੰਭੇ ਜਾ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਤਾਂ ਕਿ ਡਾ: ਸੁਆਮੀ ਨਾਥਨ ਦੀ ਰਿਪੋਰਟ ਦੀ ਪ੍ਰਾਪਤੀ ਅਤੇ ਸਮੁੱਚੀ ਕਿਸਾਨੀ ਦੇ ਕਰਜ਼ਾ-ਮੁਕਤੀ ਦੇ ਸੰਘਰਸ਼ ਨੂੰ ਸਫ਼ਲ ਬਣਾ ਸਕੀਏ ਅਤੇ ਦੇਸ਼ ਦੀ ਕਿਸਾਨੀ ਨੂੰ ਖੁਦਕੁਸ਼ੀਆਂ ਦੇ ਕਾਲੇ ਦੌਰ ਵਿਚੋਂ ਬਾਹਰ ਕੱਢੀਏ।