ਆਜ਼ਾਦੀ ਘੁਲਾਟੀਏ ਦੇ ਪੋਤੇ ਕਿਸਾਨ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 05 Dec 2017 10:52 AM (IST)
ਅਬੋਹਰ:ਹਲਕਾ ਬੱਲੂਆਣਾ ਦੇ ਪਿੰਡ ਰੁਕਨਪੁਰਾ ਖੂਈਖੇੜਾ ਦੇ ਵਸਨੀਕ ਅਤੇ ਸੁਤੰਤਰਤਾ ਸੰਗਰਾਮੀ ਅਰਜਨ ਸਿੰਘ ਦੇ ਪੋਤਰੇ ਕਿਸਾਨ ਸੁਰਜੀਤ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਸੁਰਜੀਤ ਸਿੰਘ (38 ਸਾਲ) ਪੁੱਤਰ ਸੁਖਜਿੰਦਰ ਸਿੰਘ 7 ਏਕੜ ਜ਼ਮੀਨ ਦੀ ਵਾਹੀ ਕਰਦਾ ਸੀ। ਉਸ ਸਿਰ ਕਰੀਬ 12 ਲੱਖ ਰੁਪਏ ਦਾ ਕਰਜ਼ਾ ਸੀ। ਕਿਸਾਨ ਦਾ ਇੱਕ ਬੇਟਾ ਹੈ ਤੇ ਕਰਜ਼ੇ ਤੋਂ ਪ੍ਰੇਸ਼ਾਨ ਸੁਰਜੀਤ ਸਿੰਘ ਨੇ ਪਹਿਲਾਂ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ ਪਰ ਬਚ ਗਿਆ ਸੀ। ਕੱਲ੍ਹ ਉਸ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਇਲਾਜ ਲਈ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਹ ਬਚ ਨਹੀਂ ਸਕਿਆ। ਪਿੰਡ ਵਾਸੀਆਂ ਮੁਤਾਬਕ ਸੁਤੰਤਰਤਾ ਸੰਗਰਾਮੀ ਹੋਣ ਸਦਕਾ ਮਿ੍ਤਕ ਦੇ ਦਾਦਾ ਅਰਜਨ ਸਿੰਘ ਨੂੰ ਸਰਕਾਰ ਪੈਨਸ਼ਨ ਦਿੰਦੀ ਸੀ ਫਿਰ ਉਸ ਦੀ ਦਾਦੀ ਨੂੰ ਵੀ ਪੈਨਸ਼ਨ ਮਿਲਦੀ ਰਹੀ ਹੈ ਬਾਅਦ ਵਿਚ ਨਾ ਤਾਂ ਕਿਸੇ ਮੈਂਬਰ ਨੂੰ ਪੈਨਸ਼ਨ ਮਿਲੀ ਤੇ ਨਾ ਹੀ ਕਿਸੇ ਸਰਕਾਰ ਨੇ ਪਰਿਵਾਰ ਦੀ ਸਾਰ ਲਈ ਹੈ।