ਕਰਜ਼ੇ ਤੋਂ ਦੁਖੀ ਕਿਸਾਨ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 12 Jan 2018 09:26 AM (IST)
ਪ੍ਰਤੀਕਆਤਮਕ ਫੋਟੋ
ਸ਼ੇਰਪੁਰ : ਪਿੰਡ ਕਾਤਰੋਂ ਵਿੱਚ ਇੱਕ ਕਿਸਾਨ ਨੇ ਆਪਣੇ 'ਤੇ ਤੇਲ ਪਾ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਜਰਨੈਲ ਸਿੰਘ ਪੁੱਤਰ ਜੰਗ ਸਿੰਘ (55) ਨੇ ਵੀਰਵਾਰ ਦੁਪਹਿਰ ਘਰ ਵਿੱਚ ਆਪਣੇ 'ਤੇ ਪੈਟਰੋਲ ਪਾ ਕੇ ਅੱਗ ਲਾ ਲਈ। ਉਸ ਨੂੰ ਝੁਲਸੀ ਹੋਈ ਹਾਲਤ ਵਿੱਚ 108 ਐਂਬੂਲੈਂਸ ਰਾਹੀਂ ਮੁੱਢਲੀ ਸਹਾਇਤਾ ਲਈ ਸਰਕਾਰੀ ਹਸਪਤਾਲ ਧੂਰੀ ਲਿਜਾਇਆ ਗਿਆ ਤੇ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਕਿਸਾਨ ਦੇ ਭਤੀਜੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਕਰਜ਼ੇ ਕਾਰਨ ਵਿੱਕ ਚੁੱਕੀ ਸਾਰੀ ਜ਼ਮੀਨ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।