ਕਰਜ਼ੇ ਕਾਰਨ ਨੌਜਵਾਨ ਕਿਸਾਨ ਵੀ ਕਰਨ ਲੱਗੇ ਖੁਦਕੁਸ਼ੀ....
ਏਬੀਪੀ ਸਾਂਝਾ | 27 Feb 2018 09:51 AM (IST)
ਭਵਾਨੀਗੜ੍ਹ-ਘਰ ਦੇ ਕਬੀਲਦਾਰਾਂ ਤੋਂ ਬਾਅਦ ਹੁਣ ਨੌਜਵਾਨ ਕਿਸਾਨ ਵੀ ਖਦੁਕੁਸ਼ੀਆਂ ਕਰਨ ਲੱਗੇ ਹਨ। ਪਿਛਲੇ ਦਿਨਾਂ ਵਿੱਚ ਲਗਾਤਾਰ ਕਈ ਨੌਜਵਾਨਾਂ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਰਹੇ ਹਨ। ਤਾਜ਼ਾ ਘਟਨਾ ਵਿੱਚ ਭਵਾਨੀਗੜ੍ਹ(ਸੰਗਰੂਰ) ਦੇ ਨੇੜਲੇ ਪਿੰਡ ਕਾਲਾਝਾੜ ਦੇ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਸੁੱਖੀ ਪੁੱਤਰ ਰਣਵੀਰ ਸਿੰਘ ਵਾਸੀ ਕਾਲਾਝਾੜ ਦੇ ਪਰਿਵਾਰ ਸਿਰ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦਾ ਭਾਰੀ ਕਰਜ਼ਾ ਹੈ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਹਸਪਤਾਲ ਜਾ ਕੇ ਦਮ ਤੋੜ ਗਿਆ। ਸਸਕਾਰ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਸੁਖਵਿੰਦਰ ਸਿੰਘ ਇਕਲੌਤਾ ਭਰਾ ਸੀ ਅਤੇ ਅਜੇ ਅਣਵਿਆਹਿਆ ਹੀ ਸੀ।