Fazilka News - ਫਾਜ਼ਿਲਕਾ ਜ਼ਿਲ੍ਹੇ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਮਿਹਨਤੀ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸਦੇ ਯੋਗ ਤਰੀਕੇ ਨਾਲ ਨਿਪਟਾਰੇ ਲਈ ਦਿਲੋ ਜਾਨ ਨਾਲ ਉਪਰਾਲੇ ਕਰ ਰਹੇ ਹਨ। ਜਿ਼ਲ੍ਹੇ ਵਿਚ ਹੁਣ ਤੱਕ 1 ਲੱਖ 5 ਹਜਾਰ ਟਨ ਪਰਾਲੀ ਦੀਆਂ ਗੱਠਾਂ ਬਣਾ ਕੇ ਕਿਸਾਨਾਂ ਨੇ ਸੰਭਾਲ ਕੀਤੀ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇੰਨ੍ਹਾਂ ਵਾਤਾਵਰਨ ਦੇ ਰਾਖੇ ਕਿਸਾਨਾਂ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਇੰਨ੍ਹਾਂ ਦੀ ਜੋਰਦਾਰ ਸਲਾਘਾ ਕੀਤੀ ਹੈ ਜੋ ਕਿ ਹੋਰਨਾਂ ਲਈ ਵੀ ਪ੍ਰੇਰਣਾ ਸ਼ੋ੍ਰਤ ਬਣ ਰਹੇ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਡੀ ਡਿਵੈਪਲਪਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਜਿ਼ਲ੍ਹੇ ਵਿਚੋਂ ਹੁਣ ਤੱਕ 43 ਹਜਾਰ ਟਨ ਪਰਾਲੀ ਇੱਕਠੀ ਕੀਤੀ ਗਈ ਹੈ। ਸੇਤੀਆ ਪੇਪਰ ਮਿੱਲ 36 ਹਜਾਰ ਟਨ ਪ੍ਰਰਾਲੀ ਇਕੱਠੀ ਕੀਤੀ ਗਈ ਹੈ। ਇਸੇ ਤਰਾਂ ਸੁਸਟੇਨੇਬਲ ਐਗਰੀ ਵੈਂਚਰ ਕਰਨੀਖੇੜਾ ਵੱਲੋਂ 10 ਹਜਾਰ ਟਨ, ਸੰਪੂਰਨਾ ਐਗਰੀਵੈਂਚਰ ਵੱਲੋਂ 12000 ਟਨ ਅਤੇ ਬਾਰੇਕਾ ਵਿਖੇ ਬਣੇ ਇਕ ਡੰਪ ਵਿਚ 4000 ਟਨ ਪਰਾਲੀ ਸਟੋਰ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਟੋਰ ਕਰਨ ਲਈ ਲੈਂਡ ਬੈਂਕ ਵੀ ਕਿਸਾਨਾਂ ਨੂੰ ਮੁਹਈਆ ਕਰਵਾਏ ਗਏ ਹਨ ਜਿੱਥੇ ਕਿਸਾਨ ਆਪਣੀ ਪਰਾਲੀ ਸਟੋਰ ਕਰ ਸਕਦੇ ਹਨ।ਜਿਕਰਯੋਗ ਹੈ ਕਿ ਜਿਲ਼੍ਹੇ ਵਿਚ 2 ਲੱਖ 10 ਹਜਾਰ ਟਨ ਪਰਾਲੀ ਸਟੋਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕਿਨੂੰ ਦੇ ਬਾਗਾਂ ਵਿਚ ਵੀ ਪਰਾਲੀ ਨਾਲ ਮਲਚਿੰਗ ਕਰਕੇ ਇਸਦੀ ਵਰਤੋਂ ਕਿਸਾਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਨੂੰ ਵਿਚ ਮਲਚਿੰਗ ਕਰਨ ਨਾਲ ਬਾਗ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ, ਬਾਗ ਤੇ ਗਰਮੀ ਸਰਦੀ ਦਾ ਅਸਰ ਘੱਟ ਹੁੰਦਾ ਹੈ ਅਤੇ ਬਾਗ ਨੂੰ ਰੂੜੀ ਦੀ ਖਾਦ ਘੱਟ ਪਾਉਣੀ ਪੈਂਦੀ ਹੈ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਦਾ ਵਿਭਾਗ ਵੱਲੋਂ ਸੁਝਾਏ ਤਰੀਕੇ ਨਾਲ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ।ਜਿਕਰਯੋਗ ਹੈ ਕਿ ਇਸ ਸਾਲ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਸਰਕਾਰ ਨੇ ਵੱਡੀ ਪੱਧਰ ਤੇ ਮਸ਼ੀਨਾਂ ਉਪਲਬੱਧ ਕਰਵਾਈਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial