ਨਵੀਂ ਦਿੱਲੀ: ਦੇਸ਼ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ ਕਿ ਇਸ ਸਾਲ ਮਾਨਸੂਨ ਦੌਰਾਨ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਵਿੱਚ ਕਾਫ਼ੀ ਆਸਾਨੀ ਹੋਵੇਗੀ।
ਮੌਸਮ ਸਬੰਧੀ ਭਵਿੱਖਬਾਣੀ ਕਰਨ ਵਾਲੀ ਪ੍ਰਾਈਵੇਟ ਕੰਪਨੀ ਸਕਾਈਮੈੱਟ ਨੇ ਮਾਨਸੂਨ ਦੀ ਭਵਿੱਖਬਾਣੀ ਜਾਰੀ ਕਰਦਿਆਂ ਕਿਹਾ ਕਿ 2018 ਵਿੱਚ ਮਾਨਸੂਨ ਆਮ ਰਹੇਗਾ। ਸੋਕਾ ਪੈਣ ਦੀ ਸੰਭਾਵਨਾ ਜ਼ੀਰੋ ਫ਼ੀਸਦੀ ਹੈ।
ਸਕਾਈਮੈਟ ਮੁਤਾਬਕ ਜੂਨ ਤੋਂ ਸਤੰਬਰ ਦੇ ਚਾਰ ਮਹੀਨਿਆਂ ਦੇ ਮਾਨਸੂਨ ਦੀ ਮਿਆਦ ਦੌਰਾਨ 887 ਮਿਲੀਮੀਟਰ ਦੇ ਮੁਕਾਬਲੇ ਇਸ ਸਾਲ ਸੌ ਫ਼ੀਸਦੀ ਮੀਂਹ ਪੈਣ ਦਾ ਅਨੁਮਾਨ ਹੈ। ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਲਾ ਨੀਨਾ ਪ੍ਰਸ਼ਾਂਤ ਖੇਤਰਾਂ ਵਿੱਚ ਗਰਮੀ ਵਧਣ ਕਾਰਨ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ।