ਨਵੀਂ ਦਿੱਲੀ-ਦੇਸ਼ ਦੇ ਕਿਸਾਨਾਂ ਨੂੰ ਕਣਕ ਦਾ ਚੰਗਾ ਭਾਅ ਦਿਵਾਉਣ ਤੇ ਵਿਦੇਸ਼ਾਂ ਤੋਂ ਮਾੜੀ ਕਣਕ ਦੀ ਦਰਾਮਦ ਨੂੰ ਰੋਕਣ ਲਈ ਸਰਕਾਰ ਕਣਕ ਉੱਤੇ ਦਰਾਮਦ ਡਿਊਟੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਸਮੇਂ 20 ਫੀਸਦੀ ਦਰਾਮਦ ਕਰ ਹੈ। ਗੁਜਰਾਤ ਅਤੇ ਹੋਰਨਾਂ ਕੁੱਝ ਰਾਜਾਂ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ ਅਤੇ ਹੋਲੀ ਤੋਂ ਬਾਅਦ ਇਸ ਵਿੱਚ ਤੇਜ਼ੀ ਆ ਜਾਵੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਵਿੱਚ ਕਣਕ ਦੀ ਫਸਲ ਦੀ ਕੋਈ ਘਾਟ ਨਹੀ ਹੈ ਤੇ ਉਤਪਾਦਨ ਦਾ ਕੋਈ ਫਿਕਰ ਨਹੀ ਹੈ।