ਜਲੰਧਰ : ਦੋਆਬਾ ਕਿਸਾਨ ਯੂਨੀਅਨ ਨੇ ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਹਾਈਵੇਅ ਜਾਮ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ 26 ਮਈ ਨੂੰ ਜਲੰਧਰ-ਦਿੱਲੀ ਹਾਈਵੇਅ ਨੂੰ ਇੱਕ ਦਿਨ ਲਈ ਬੰਦ ਕਰਨਗੇ। ਹਾਈਵੇਅ ਨੂੰ ਬੰਦ ਕਰਨ ਦਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੈ, ਸਗੋਂ ਸਰਕਾਰ ਨੂੰ ਚੇਤਾਵਨੀ ਦੇਣਾ ਹੈ ਕਿ ਉਹ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਜਲਦੀ ਕਰੇ ਨਹੀਂ ਤਾਂ ਉਹ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਗੇ।


 

ਦੋਆਬਾ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਫਗਵਾੜਾ ਵਿੱਚ ਖੰਡ ਮਿੱਲ ਦੇ ਸਾਹਮਣੇ ਹਾਈਵੇਅ ’ਤੇ ਜਾਮ ਲਗਾਇਆ ਜਾਵੇਗਾ। ਗੰਨੇ ਦੇ ਵਧੇ ਹੋਏ ਭਾਅ ਮਿਲਣ ਤੋਂ ਬਾਅਦ ਵੀ ਪਿਛਲੇ ਬਕਾਏ ਅਜੇ ਤੱਕ ਨਹੀਂ ਮਿਲੇ ਹਨ। ਕਿਸਾਨਾਂ ਨੇ ਕਈ ਵਾਰ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਹਨ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ। ਜੇਕਰ ਗੰਨੇ ਦੇ ਸਾਲਾਂ ਬਾਅਦ ਹੀ ਪੈਸੇ ਮਿਲਣਗੇ ਤਾਂ ਉਨ੍ਹਾਂ ਦਾ ਘਾਟਾ ਕਿਵੇਂ ਪੂਰਾ ਹੋਵੇਗਾ।

ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਲੈਣੇ ਹਨ ,ਉਸ ਤੋਂ ਕਿਤੇ ਵੱਧ ਤਾਂ ਬੈਂਕ ਦਾ ਵਿਆਜ਼ ਹੋ ਗਿਆ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਫਗਵਾੜਾ ਵਿੱਚ ਖੰਡ ਮਿੱਲ ਅੱਗੇ ਜਲੰਧਰ ਦਿੱਲੀ ਹਾਈਵੇਅ ’ਤੇ ਸਵੇਰੇ 9 ਵਜੇ ਤੋਂ ਧਰਨਾ ਦਿੱਤਾ ਜਾਵੇਗਾ। 26 ਮਈ ਨੂੰ ਦਿੱਤੇ ਜਾ ਰਹੇ ਧਰਨੇ ਵਿੱਚ ਦੋਆਬਾ ਮਾਝਾ ਅਤੇ ਮਾਲਵਾ ਖੇਤਰ ਦੇ ਕਰੀਬ 16 ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।