KCC ਬਣਿਆ ਕਈ ਕਿਸਾਨਾਂ ਲਈ ਮਸੀਹਾ, 4.65 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਫਾਇਦਾ
Kisan Credit Card: ਹੁਣ ਤੱਕ, ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਤਹਿਤ 4.65 ਕਰੋੜ ਕਿਸਾਨਾਂ ਨੂੰ ਸਸਤੇ ਦਰਾਂ 'ਤੇ ਖੇਤੀ ਲਈ ਕਰਜ਼ਾ ਮਿਲ ਚੁੱਕਿਆ ਹੈ।

KCC: ਦੇਸ਼ ਦੇ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਸਰਕਾਰ ਦੀਆਂ ਯੋਜਨਾਵਾਂ ਲਗਾਤਾਰ ਰੰਗ ਲਿਆ ਰਹੀਆਂ ਹਨ। ਇਸ ਤਹਿਤ ਕਿਸਾਨ ਕ੍ਰੈਡਿਟ ਕਾਰਡ (KCC) ਯੋਜਨਾ ਲੱਖਾਂ ਕਿਸਾਨਾਂ ਲਈ ਸੰਜੀਵਨੀ ਸਾਬਤ ਹੋ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਦਫ਼ਤਰ ਵਲੋਂ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਗਿਆ ਕਿ ਹੁਣ ਤੱਕ 4.65 ਕਰੋੜ ਤੋਂ ਵੱਧ ਕਿਸਾਨਾਂ ਦੀਆਂ KCC ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਕੀ ਹੈ ਕਿਸਾਨ ਕ੍ਰੈਡਿਟ ਕਾਰਡ?
KCC ਯਾਨੀ ਕਿਸਾਨ ਕ੍ਰੈਡਿਟ ਕਾਰਡ ਇੱਕ ਬੈਂਕਿੰਗ ਸਾਧਨ ਹੈ ਜਿਸ ਰਾਹੀਂ ਕਿਸਾਨਾਂ ਨੂੰ ਆਪਣੀਆਂ ਸਾਰੀਆਂ ਖੇਤੀ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਸਾਨ ਸ਼ਰਤਾਂ 'ਤੇ ਕਰਜ਼ਾ ਮਿਲਦਾ ਹੈ। ਇਸ ਨਾਲ ਕਿਸਾਨ ਬੀਜ, ਖਾਦ, ਕੀਟਨਾਸ਼ਕ ਵਰਗੀਆਂ ਜ਼ਰੂਰੀ ਚੀਜ਼ਾਂ ਖਰੀਦ ਸਕਦੇ ਹਨ ਅਤੇ ਸਮੇਂ ਸਿਰ ਖੇਤੀ ਦੌਰਾਨ ਹੋਣ ਵਾਲੇ ਖਰਚੇ ਵੀ ਪੂਰੇ ਕਰ ਸਕਦੇ ਹਨ।
ਇਹ ਯੋਜਨਾ ਖਾਸ ਤੌਰ 'ਤੇ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਲਈ ਲਾਭਦਾਇਕ ਹੈ, ਜੋ ਅਕਸਰ ਸ਼ਾਹੂਕਾਰਾਂ ਦੇ ਚੁੰਗਲ ਵਿੱਚ ਫਸ ਜਾਂਦੇ ਸਨ। KCC ਰਾਹੀਂ, ਕਿਸਾਨਾਂ ਨੂੰ ਹੁਣ ਸਿੱਧੇ ਬੈਂਕ ਨਾਲ ਜੁੜ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਫਾਇਤੀ ਦਰਾਂ 'ਤੇ ਕਰਜ਼ਾ ਮਿਲ ਰਿਹਾ ਹੈ।
4.65 ਕਰੋੜ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਹੁਣ ਤੱਕ 4 ਕਰੋੜ 65 ਲੱਖ ਤੋਂ ਵੱਧ ਕਿਸਾਨਾਂ ਦੀਆਂ ਕਿਸਾਨ ਕ੍ਰੈਡਿਟ ਕਾਰਡ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਲਈ ਬੈਂਕ ਤੋਂ ਸਸਤੇ ਦਰਾਂ 'ਤੇ ਕਰਜ਼ਾ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਦੀ ਆਮਦਨ ਵਧਣ ਦੀ ਉਮੀਦ ਹੈ।
ਇਦਾਂ ਬਣਵਾਓ ਕਿਸਾਨ ਕ੍ਰੈਡਿਟ ਕਾਰਡ?
ਆਧਾਰ ਕਾਰਡ
ਜ਼ਮੀਨ ਨਾਲ ਸਬੰਧਤ ਦਸਤਾਵੇਜ਼
ਪਾਸਪੋਰਟ ਸਾਈਜ਼ ਫੋਟੋ
ਬੈਂਕ ਖਾਤਾ ਨੰਬਰ
ਇਹ ਕਾਰਡ ਕਿਵੇਂ ਮਦਦਗਾਰ?
ਖੇਤੀ ਦੌਰਾਨ, ਬੀਜ, ਖਾਦ, ਕੀਟਨਾਸ਼ਕ ਵਰਗੀਆਂ ਚੀਜ਼ਾਂ ਖਰੀਦਣ ਲਈ ਪੈਸਾ ਮਿਲਦਾ ਹੈ।
ਇਹ ਟਰੈਕਟਰ, ਪੰਪ, ਸਿੰਚਾਈ ਉਪਕਰਣ ਵਰਗੇ ਖੇਤੀਬਾੜੀ ਉਪਕਰਣ ਖਰੀਦਣ ਵਿੱਚ ਮਦਦ ਕਰਦਾ ਹੈ।
ਇਹ ਫਸਲ ਵੇਚਣ ਤੋਂ ਪਹਿਲਾਂ ਨਕਦੀ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
ਇਹ ਕਾਰਡ ਐਮਰਜੈਂਸੀ ਸਥਿਤੀਆਂ ਵਿੱਚ ਵੀ ਬਹੁਤ ਉਪਯੋਗੀ ਹੁੰਦਾ ਹੈ।






















