Kisan Credit Card: ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਖੇਤੀ ਦੌਰਾਨ ਆਉਣ ਵਾਲੀਆਂ ਵਿੱਤੀ ਸਮੱਸਿਆਵਾਂ ਵਿੱਚ ਮਦਦ ਕਰਨ ਲਈ ਬਣਾਏ ਜਾਂਦੇ ਹਨ। ਜਿਸ ਦੀ ਮਦਦ ਨਾਲ ਕਿਸਾਨ ਭਰਾ ਆਰਥਿਕ ਲਾਭ ਪ੍ਰਾਪਤ ਕਰ ਸਕਦੇ ਹਨ।


ਦੱਸ ਦਈਏ ਕਿ ਕਿਸਾਨ ਕ੍ਰੈਡਿਟ ਕਾਰਡ ਸਕੀਮ ਇੱਕ ਸਰਕਾਰੀ ਯੋਜਨਾ ਹੈ ਜੋ ਕਿਸਾਨਾਂ ਨੂੰ ਵਾਧੂ ਕਰਜ਼ਾ ਦੇਣ ਲਈ 1998 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਵਲੋਂ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਰਾਹੀਂ ਕਿਸਾਨ ਭਰਾਵਾਂ ਨੂੰ ਲੋਨ ਮਿਲਦਾ ਹੈ। ਇਸ ਤੋਂ ਇਲਾਵਾ ਯੋਗ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਬੱਚਤ ਖਾਤਾ ਵੀ ਦਿੱਤਾ ਜਾਂਦਾ ਹੈ। ਜਿਸ 'ਤੇ ਕਿਸਾਨਾਂ ਨੂੰ ਚੰਗੇ ਰੇਟ 'ਤੇ ਵਿਆਜ ਮਿਲਦਾ ਹੈ।


ਇਹ ਵੀ ਪੜ੍ਹੋ: Canada Allegation On India: ਭਾਰਤ-ਕੈਨੇਡਾ ਵਿਵਾਦ 'ਤੇ ਬ੍ਰਿਟੇਨ ਦੇ ਸੰਸਦ ਨੇ ਕੀ ਕਿਹਾ, ਟਰੂਡੋ ਤੋਂ ਕੀਤੀ ਇਹ ਮੰਗ






ਹੁਣ ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਗਿਆ ਹੈ। ਬਿਨੈ-ਪੱਤਰ ਭਰਨ ਤੋਂ ਬਾਅਦ 14 ਦਿਨਾਂ ਦੇ ਅੰਦਰ ਬੈਂਕ ਵਲੋਂ ਕਿਸਾਨ ਨੂੰ ਕਾਰਡ ਬਣਾ ਕੇ ਦੇ ਦਿੱਤਾ ਜਾਵੇਗਾ।


ਕੀਤੇ ਗਏ ਇਹ ਬਦਲਾਅ


ਹੁਣ ਕਿਸਾਨ ਕ੍ਰੇਡਿਟ ਕਾਰਡ ਅਰਜ਼ੀ ਤੋਂ ਬਾਅਦ 14 ਦਿਨਾਂ ਦੇ ਅੰਦਰ ਮਿਲ ਜਾਵੇਗਾ। ਇਸ ਦੇ ਨਾਲ ਹੀ ਦਸਤਾਵੇਜ਼ਾਂ 'ਤੇ ਵਾਧੂ ਫੀਸਾਂ ਨੂੰ ਹਟਾ ਦਿੱਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ। ਜਾਗਰੂਕਤਾ ਵਧਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।


ਇਹ ਹਨ ਜ਼ਰੂਰੀ ਦਸਤਾਵੇਜ਼


ਐਪਲੀਕੇਸ਼ਨ


ਪਾਸਪੋਰਟ ਸਾਈਜ ਫੋਟੋ


ਜ਼ਮੀਨ ਦੇ ਦਸਤਾਵੇਜ਼


ਪਛਾਣ ਪੱਤਰ ਜਿਵੇਂ ਕਿ ਪੈਨ ਕਾਰਡ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ


ਐਡਰਸ ਪਰੂਫ ਜਿਵੇਂ ਕਿ ਆਧਾਰ ਕਾਰਡ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ