ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਵਿੱਚ ਸੈਕੜੇ ਏਕਡ਼ ਨਰਮੇ ਦੀ ਫਸਲ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈ ਹੈ ਜਿਸਦੇ ਚਲਦੇ ਹੁਣ ਹਰ ਪਾਸੇ ਖੇਤਾਂ ਵਿੱਚ ਨਰਮੇ ਦੀ ਫਸਲ 'ਤੇ ਕਿਸਾਨ ਖੜੀ ਫਸਲਾਂ 'ਤੇ ਹੱਲ ਚਲਾਂਦੇ ਹੋਏ ਵਿਖਾਈ ਦੇ ਰਹੇ ਹਨ। ਜੇਕਰ ਧਰਾਂਗਵਾਲਾ, ਕੁੰਡਲ ਅਤੇ ਤਾਜ਼ਾ ਪੱਟੀ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਪਿੰਡਾਂ 'ਚ ਸਾਰੇ ਕਿਸਾਨਾਂ ਨੇ ਨਰਮੇ ਦੀ ਫਸਲ ਦੀ ਖੇਤੀ ਦੀ ਹੋਈ ਹੈ ਜਿਸ ਵਿੱਚ ਪਿਛਲੇ ਦਿਨਾਂ ਆਏ ਮੀਂਹ ਨਾਲ ਫਸਲਾਂ ਪਾਣੀ 'ਚ ਡੁੱਬ ਗਈਆਂ।

ਕਿਸਾਨਾਂ ਦੀ ਨਰਮੇ ਦੀ ਫਸਲ ਮੀਂਹ ਦੇ ਪਾਣੀ ਨਾਲ ਝੁਲਸ ਗਈ ਹੈ, ਜਿਸ 'ਤੇ ਕਿਸਾਨ ਹੁਣ ਹਰ ਖੇਤ ਵਿੱਚ ਟਰੈਕਟਰ ਚਲਾਂਦੇ ਨਜ਼ਰ ਆ ਰਹੇ ਹਨ। ਜਿਸਦੇ ਚਲਦੇ ਕਿਸਾਨਾਂ ਨੇ ਸਰਕਾਰ ਵਲੋਂ ਉਨ੍ਹਾਂ ਦੀ ਫਸਲਾਂ ਦੀ ਗਿਰਦਾਵਰੀ ਕਰਵਾ ਉਚਿਤ ਮੁਆਵਜਾ ਦੇਣ ਦੀ ਮੰਗ ਦੀ ਹੈ



ਧਰਾਂਗਵਾਲਾ ਪਿੰਡ ਅਤੇ ਕੁੰਡਲ ਪਿੰਡ ਦੇ ਕਿਸਾਨਾਂ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਂਹ ਦੇ ਪਾਣੀ ਨਾਲ ਸਾਡੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸਦੇ ਚਲਦੇ ਸਾਡੀ ਨਰਮੇ ਦੀਆਂ ਫਸਲਾਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ ਕਿਸਾਨ ਪਹਿਲਾਂ ਹੀ ਕਰਜ ਹੋਠ ਦਬਿਆ ਹੋਇਆ ਹੈ ਤੇ ਹੁਣ ਕੁਦਰਤੀ ਆਫਤ ਦੇ ਚਲਦੇ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ

ਉੱਥੇ ਹੀ ਇਸ ਮਾਮਲੇ ਵਿੱਚ ਜਦੋਂ ਜ਼ਿਲ੍ਹੇ ਦੇ ਡੀਸੀ ਅਰਵਿੰਦ ਪਾਲ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਵਿਡ-19 ਦੇ ਮਿਲਣ ਤੋਂ ਇੰਕਾਰ ਕਰ ਦਿੱਤਾ ਅਤੇ ਕਿਹਾ ਕਿ ਜ਼ਿਲ੍ਹੇ ਵਿੱਚ ਮਰੀਜ ਵਧਣ ਕਰਕੇ ਸਾਰੀਆ ਮੀਟਿੰਗਾਂ ਰੱਦ ਕਰ ਦਿੱਤੀ ਗਈਆਂ ਹਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904