Monsoon 2022 Skymet weather prediction Southwest monsoon to be normal at 98 percent this year Monsoon in India
Monsoon Update 2022: ਮੌਸਮ ਦੀ ਜਾਣਕਾਰੀ ਪ੍ਰਦਾਨ ਕਰਨ ਵਾਲੀ ਇੱਕ ਨਿੱਜੀ ਏਜੰਸੀ ਸਕਾਈਮੇਟ ਨੇ ਇਸ ਸਾਲ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਸਾਲ 2022 'ਚ ਮੌਨਸੂਨ ਕਿਵੇਂ ਦਾ ਰਹੇਗਾ, ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ। ਏਜੰਸੀ ਦੀ ਭਵਿੱਖਬਾਣੀ ਮੁਤਾਬਕ ਇਸ ਸਾਲ ਮੌਨਸੂਨ ਆਮ ਵਾਂਗ ਰਹੇਗਾ। ਦੇਸ਼ ਭਰ ਵਿੱਚ ਜੂਨ ਤੋਂ ਸਤੰਬਰ ਮਹੀਨੇ ਵਿੱਚ ਮੌਨਸੂਨ ਦੇ 98 ਫੀਸਦੀ ਆਮ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ 'ਚ -/+ ਪੰਜ ਫੀਸਦੀ ਤੱਕ ਦਾ ਬਦਲਾਅ ਦੇਖਿਆ ਜਾ ਸਕਦਾ ਹੈ।
21 ਫਰਵਰੀ ਨੂੰ ਜਾਰੀ ਕੀਤੀ ਗਈ ਸੀ ਇਹ ਰਿਪੋਰਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਕਾਈਮੇਟ ਨੇ 21 ਫਰਵਰੀ ਨੂੰ ਮੌਨਸੂਨ ਦੀ ਭਵਿੱਖਬਾਣੀ ਜਾਰੀ ਕੀਤੀ ਸੀ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਸਾਲ ਮੌਨਸੂਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਇਸ ਪੂਰਵ ਅਨੁਮਾਨ ਨੂੰ ਸਕਾਈਮੇਟ ਨੇ ਇੱਕ ਵਾਰ ਫਿਰ ਦੁਹਰਾਇਆ ਹੈ।
ਜਾਣੋ ਕਿਹੜੇ ਸੂਬਿਆਂ ਵਿੱਚ ਆਮ ਨਾਲੋਂ ਘੱਟ ਹੋਵੇਗੀ ਬਾਰਿਸ਼?
ਸਕਾਈਮੇਟ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ਸਾਲ ਰਾਜਸਥਾਨ ਵਿੱਚ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੁਜਰਾਤ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੀ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਵਧੇਰੇ ਬਾਰਿਸ਼ ਹੋ ਸਕਦੀ ਹੈ।
ਜੁਲਾਈ-ਅਗਸਤ ਵਿੱਚ ਮੌਸਮ ਕਿਵੇਂ ਰਹੇਗਾ?
ਜੇਕਰ ਅਸੀਂ ਜੁਲਾਈ-ਅਗਸਤ ਦੇ ਮਹੀਨਿਆਂ ਦੀ ਗੱਲ ਕਰੀਏ ਤਾਂ ਕੇਰਲ ਅਤੇ ਕਰਨਾਟਕ ਦੇ ਅੰਦਰੂਨੀ ਹਿੱਸਿਆਂ ਵਿੱਚ ਬਾਰਿਸ਼ ਵਿੱਚ ਕਮੀ ਆ ਸਕਦੀ ਹੈ। ਸਕਾਈਮੇਟ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਮੌਨਸੂਨ ਸੀਜ਼ਨ ਦਾ ਪਹਿਲਾ ਅੱਧ ਦੂਜੇ ਅੱਧ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ। ਸਕਾਈਮੇਟ ਦੀ ਰਿਪੋਰਟ ਮੁਤਾਬਕ ਜੂਨ ਦੀ ਸ਼ੁਰੂਆਤ ਨਾਲ ਮੌਨਸੂਨ ਦੀ ਚੰਗੀ ਸ਼ੁਰੂਆਤ ਹੋਣ ਦੀ ਉਮੀਦ ਹੈ।
ਜਾਣੋ ਕਿੰਨਾ ਪੈ ਸਕਦਾ ਹੈ ਮੀਂਹ?
ਸੰਭਾਵਨਾ ਦੇ ਲਿਹਾਜ਼ ਨਾਲ ਮੌਸਮ ਏਜੰਸੀ ਨੇ ਕਿਹਾ ਕਿ 2022 ਤੱਕ ਦੱਖਣ-ਪੱਛਮੀ ਮੌਨਸੂਨ ਦੇ ਆਮ ਰਹਿਣ ਦੀ 65 ਫੀਸਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 25 ਫੀਸਦੀ ਘੱਟ ਅਤੇ 10 ਫੀਸਦੀ 'ਆਮ ਤੋਂ ਵੱਧ' ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 2022 ਦੇ ਖੁਸ਼ਕ ਸਾਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ: Retail Inflation Data: ਮਹਿੰਗਾਈ ਨੇ ਡੰਗਿਆ ਆਮ ਆਦਮੀ, ਮਾਰਚ ਮਹੀਨੇ 'ਚ ਮਹਿੰਗੇ ਪੈਟਰੋਲ ਅਤੇ ਡੀਜ਼ਲ ਕਾਰਨ ਪ੍ਰਚੂਨ ਮਹਿੰਗਾਈ 7% ਦੇ ਨੇੜੇ