ਲੁਧਿਆਣਾ: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਹਵਾਵਾਂ ਦੇ ਪਹੁੰਚਣ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਖੁਸ਼ਗਵਾਰ ਹੋ ਗਿਆ ਹੈ, ਪਰ ਪੰਜਾਬ 'ਚ ਮਾਨਸੂਨ ਹਵਾਵਾਂ 10 ਦਿਨ ਦੇਰੀ ਨਾਲ ਪਹੁੰਚ ਰਹੀਆਂ ਹਨ। ਹੁਣ ਮਾਨਸੂਨ ਹਵਾਵਾਂ ਸੱਤ ਜੁਲਾਈ ਤੋਂ ਬਾਅਦ ਪੰਜਾਬ ਵਿੱਚ ਪਹੁੰਚਣਗੀਆਂ।
ਗਰਮੀ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕ ਅਤੇ ਆਪਣੀਆਂ ਫ਼ਸਲਾਂ ਨੂੰ ਸਿੰਜਣ ਲਈ ਮਜਬੂਰ ਕਿਸਾਨ ਲਗਾਤਾਰ ਮੌਨਸੂਨ ਨੂੰ ਉਡੀਕ ਰਹੇ ਹਨ ਪਰ ਹੁਣ ਮੌਨਸੂਨ ਪੰਜਾਬ ਦੇ ਵਿੱਚ ਜੁਲਾਈ ਦੇ ਪਹਿਲੇ ਹਫਤੇ ਤੋਂ ਬਾਅਦ ਹੀ ਦਸਤਕ ਦੇਵੇਗਾ। ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 4 ਤੋਂ 6 ਜੁਲਾਈ ਤਕ ਸੂਬੇ ਦੀਆਂ ਕਈ ਥਾਵਾਂ ਤੇ ਤੇਜ਼ ਹਨੇਰੀ ਤੇ ਮੀਂਹ ਪੈ ਸਕਦਾ ਹੈ। ਨਾਲ ਉਨ੍ਹਾਂ ਕਿਹਾ ਕਿ ਇਹ ਪ੍ਰੀ ਮੌਨਸੂਨ ਵਰਖਾ ਹੋ ਸਕਦੀ ਹੈ ਪਰ ਮੌਨਸੂਨ ਪੰਜਾਬ ਦੇ ਵਿੱਚ 7 ਤੋਂ ਬਾਅਦ ਹੀ ਦਸਤਕ ਦੇਵੇਗਾ ਜਿਸ ਨਾਲ ਪਾਰਾ ਵੀ ਹੇਠਾਂ ਡਿੱਗੇਗਾ ਤੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ।
ਚੰਡੀਗੜ੍ਹ 'ਚ ਪ੍ਰੀ ਮਾਨਸੂਨ ਨਾਲ ਵੱਡੀ ਰਾਹਤ ਪਰ ਪੰਜਾਬ ਦਾ ਰਹੇਗਾ ਇਹ ਹਾਲ..!
ਏਬੀਪੀ ਸਾਂਝਾ
Updated at:
04 Jul 2019 02:55 PM (IST)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ 4 ਤੋਂ 6 ਜੁਲਾਈ ਤਕ ਸੂਬੇ ਦੀਆਂ ਕਈ ਥਾਵਾਂ ਤੇ ਤੇਜ਼ ਹਨੇਰੀ ਤੇ ਮੀਂਹ ਪੈ ਸਕਦਾ ਹੈ।
- - - - - - - - - Advertisement - - - - - - - - -