ਮਾਨਸਾ: ਇੱਥੋਂ ਥੋੜ੍ਹੀ ਦੂਰ ਪਿੰਡ ਖ਼ਿਆਲਾ ਕਲਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਲਈ ਕਿਸਾਨ ਦੋ ਹਫ਼ਤਿਆਂ ਤੋਂ ਬੈਠੇ ਹਨ। ਜੀਰੀ ਦੀ ਬੋਲੀ ਨਾ ਲੱਗਣ ਤੇ ਕਿਸਾਨਾਂ ਦੀਆਂ ਵਧ ਰਹੀਆਂ ਮੁਸਕਲਾਂ ਨੂੰ ਵੇਖਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂਆਂ ਨੇ ਇੰਸਪੈਕਟਰ ਦਾ ਘੇਰਾਓ ਕੀਤਾ।
ਕਿਸਾਨ ਆਗੂ ਬਲਵਿੰਦਰ ਖ਼ਿਆਲਾ, ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇੰਸਪੈਕਟਰ ਸ਼ੈਲਰ ਮਾਲਕਾਂ ਨਾਲ ਮਿਲ ਕੇ ਨਮੀ ਦਾ ਬਹਾਨਾ ਬਣਾ ਕੇ ਜੀਰੀ ਦੀ ਬੋਲੀ ਨਹੀਂ ਕਰ ਰਿਹਾ। ਇਸ ਕਰਕੇ ਕਿਸਾਨ ਕਈ-ਕਈ ਦਿਨਾਂ ਤੋਂ ਆਪਣੀ ਜੀਰੀ ਨੂੰ ਖੁੱਲ੍ਹੇ ਅਸਮਾਨ ਵਿੱਚ ਰੱਖਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਜੀਰੀ ਨੂੰ ਸੁਕਾਉਣ ਲਈ ਜਗ੍ਹਾ ਨਹੀਂ ਮਿਲ ਰਹੀ। ਉੱਪਰੋਂ ਆਵਾਰਾ ਪਸ਼ੀਆਂ ਕਰਕੇ ਕਿਸਾਨਾਂ ਨੂੰ ਸਾਰੀ ਰਾਤ ਜਾਗਣਾ ਪੈ ਰਿਹਾ ਹੈ। ਸ਼ਮ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀ ਤੇ ਐਸਡੀਐਮ ਨੇ ਪਹੁੰਚ ਕੇ ਇੰਸਪੈਕਟਰ ਨੂੰ ਛਡਾ ਕੇ ਘੱਟੋ-ਘੱਟ 12 ਹਜ਼ਾਰ ਗੱਟੇ ਜੀਰੀ ਲਵਾਈ। ਕਿਸਾਨ ਆਗੂਆਂ ਨੇ ਬਦਲਦੇ ਮੌਸਮ ਦੇ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਨਮੀ ਦੀ ਮਾਤਰਾ 17 ਤੋਂ ਵਧਾ ਕੇ 22 ਤੱਕ ਕੀਤਾ ਜਾਵੇ।