PM Kisan Samman Nidhi 15th Installment: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 15ਵੀਂ ਕਿਸ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ ਨੂੰ ਦੁਪਹਿਰ 3 ਵਜੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨਗੇ। ਕਿਸਾਨ 15ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਖਤਮ ਹੋ ਜਾਵੇਗੀ।


ਇਸ ਸਕੀਮ ਰਾਹੀਂ ਕਿਸਾਨਾਂ ਨੂੰ ਇੱਕ ਸਾਲ ਵਿੱਚ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ। ਹੁਣ ਤੱਕ ਕਿਸਾਨਾਂ ਨੂੰ 14 ਕਿਸ਼ਤਾਂ ਮਿਲ ਚੁੱਕੀਆਂ ਹਨ। ਇਸ ਵਾਰ ਕਰੀਬ 8 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਭੇਜੇ ਜਾਣਗੇ। ਹੁਣ 15 ਤਰੀਕ ਨੂੰ ਸਿਰਫ਼ ਦੋ ਦਿਨ ਬਾਕੀ ਹਨ। ਕਿਸਾਨ ਭਰਾਵੋ, ਕਿਰਪਾ ਕਰਕੇ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਚੈੱਕ ਕਰੋ।




ਇਹ ਵੀ ਪੜ੍ਹੋ: PM Kisan Yojana: ਜੇ ਤੁਸੀਂ ਹੁਣ ਤੱਕ ਨਹੀਂ ਕੀਤਾ ਇਹ ਕੰਮ, ਤਾਂ ਰੁੱਕ ਸਕਦੀ ਪੀਐਮ ਕਿਸਾਨ ਨਿਧੀ ਦੀ 15ਵੀਂ ਕਿਸ਼ਤ


ਇੱਥੇ ਦੇਖ ਸਕਦੇ ਹੋ ਲਾਈਵ ਪ੍ਰੋਗਰਾਮ


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਦੁਨੀਆ ਦੀ ਸਭ ਤੋਂ ਵੱਡੀ DBT ਯੋਜਨਾ ਵੀ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਦੇਖਣ ਲਈ ਤੁਸੀਂ https://pmevents.ncog.gov.in 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਇਸ ਦਾ ਆਯੋਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਕੀਤਾ ਜਾਵੇਗਾ।


ਸਟੈਪ 1:ਸਭ ਤੋਂ ਪਹਿਲਾਂ ਕਿਸਾਨ ਭਰਾ ਪ੍ਰਧਾਨ ਮੰਤਰੀ-ਕਿਸਾਨ ਦੀ ਵੈੱਬਸਾਈਟ pmkisan.gov.in 'ਤੇ ਜਾਓ।


ਸਟੈਪ 2: ਇਸ ਤੋਂ ਬਾਅਦ ਹੋਮਪੇਜ 'ਤੇ 'ਫਾਰਮਰ ਕਾਰਨਰ' ਚੁਣੋ।


ਸਟੈਪ 3:ਹੁਣ 'ਲਾਭਪਾਤਰੀ ਸਟੇਟਸ' 'ਤੇ ਕਲਿੱਕ ਕਰੋ।


ਸਟੈਪ 4: ਹੁਣ ਕਿਸਾਨ ਡਰਾਪ-ਡਾਊਨ ਮੈਨੂ ਤੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਜਾਂ ਪਿੰਡ ਚੁਣ ਸਕਦੇ ਹਨ।


ਸਟੈਪ 5: ਫਿਰ ਕਿਸਾਨ ਭਰਾ ਸਟੇਟਸ ਜਾਣਨ ਲਈ 'ਰਿਪੋਰਟ ਪ੍ਰਾਪਤ ਕਰੋ' 'ਤੇ ਕਲਿੱਕ ਕਰਨ।


ਸਟੈਪ 6: ਹੁਣ ਸਕਰੀਨ 'ਤੇ ਸਟੇਟਸ ਨਜ਼ਰ ਆ ਜਾਵੇਗਾ।


ਇੱਥੇ ਮਿਲੇਗੀ ਮਦਦ 


ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ pmkisan-ict@gov.in 'ਤੇ ਈਮੇਲ ਭੇਜ ਸਕਦੇ ਹੋ। ਇਸ ਤੋਂ ਇਲਾਵਾ ਕਿਸਾਨ ਭਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਹੈਲਪਲਾਈਨ ਨੰਬਰ 155261 ਜਾਂ 1800115526 ਜਾਂ 011-23381092 'ਤੇ ਸੰਪਰਕ ਕਰ ਸਕਦੇ ਹਨ।


ਇਹ ਵੀ ਪੜ੍ਹੋ: Sangrur news: ਸੰਗਰੂਰ ‘ਚ 300 ਤੋਂ ਵੱਧ ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਆਏ ਸਾਹਮਣੇ, ਪ੍ਰਸ਼ਾਸਨ ਨੇ ਕੀਤਾ ਇਹ ਦਾਅਵਾ, ਜਾਣੋ ਪੂਰਾ ਮਾਮਲਾ