ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਰਜਿਸਟਰਡ ਕਿਸਾਨ ਹੁਣ ਸਕੀਮ ਦੀ 11ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ ਪਰ ਯੋਜਨਾ ਦਾ ਲਾਭ ਬਗੈਰ ਕਿਸੇ ਰੁਕਾਵਟ ਦੇ ਲਗਾਤਾਰ ਲੈਣ ਹੋਣ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸਾਨ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ। ਵਰਤਮਾਨ ਵਿੱਚ ਪੋਰਟਲ 'ਤੇ ਆਨਲਾਈਨ ਕੇਵਾਈਸੀ ਦੀ ਸਹੂਲਤ ਮੁਅੱਤਲ ਹੈ, ਇਸ ਲਈ ਇੱਕ ਹੋਰ ਤਰੀਕਾ ਹੈ ਜਿਸ ਰਾਹੀਂ ਇਸ ਕੰਮ ਨੂੰ ਜਲਦੀ ਪੂਰਾ ਕੀਤਾ ਜਾ ਸਕਦਾ ਹੈ।


CSC ਕੇਂਦਰ ਤੋਂ ਕਰਵਾਓ ਈ-ਕੇਵਾਈਸੀ


ਦੱਸ ਦਈਏ ਕਿ ਸਰਕਾਰ ਨੇ ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਈਸੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਖਾਤੇ ਵਿੱਚ ਆਉਣ ਵਾਲੀ ਕਿਸ਼ਤ ਫਸ ਸਕਦੀ ਹੈ। ਰਿਪੋਰਟ ਮੁਤਾਬਕ, ਹੁਣ ਕੇਵਾਈਸੀ ਲਈ ਤੁਹਾਨੂੰ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਯਾਨੀ ਸੀਐਸਸੀ ਵਿੱਚ ਜਾਣਾ ਹੋਵੇਗਾ, ਬਾਇਓਮੈਟ੍ਰਿਕ ਪ੍ਰਮਾਣਿਕਤਾ ਦੇਣੀ ਹੋਵੇਗੀ ਤੇ ਆਪਣਾ ਈ-ਕੇਵਾਈਸੀ ਪੂਰਾ ਕਰਨਾ ਹੋਵੇਗਾ।


ਸਮਾਂ ਸੀਮਾ 22 ਮਈ ਤੱਕ ਵਧਾਈ ਗਈ


ਧਿਆਨ ਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ ਹੈ। ਦਰਅਸਲ, ਕੇਂਦਰ ਸਰਕਾਰ ਨੇ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੈਅ ਸਮਾਂ ਸੀਮਾ ਵਧਾ ਦਿੱਤੀ ਸੀ, ਜਿਸ ਨੂੰ ਇਸ ਯੋਜਨਾ ਦੇ ਤਹਿਤ ਲਾਭ ਹਾਸਲ ਕਰਨ ਲਈ ਲਾਜ਼ਮੀ ਬਣਾਇਆ ਗਿਆ ਸੀ।


ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਅਪਡੇਟ ਕੀਤੀ ਜਾਣਕਾਰੀ ਮੁਤਾਬਕ ਹੁਣ ਇਹ ਪ੍ਰਕਿਰਿਆ 22 ਮਈ, 2022 ਤੱਕ ਪੂਰੀ ਕੀਤੀ ਜਾ ਸਕਦੀ ਹੈ। ਪਹਿਲਾਂ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਮਿਤੀ 31 ਮਾਰਚ, 2022 ਸੀ।


12 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ


ਇਕ ਰਿਪੋਰਟ ਮੁਤਾਬਕ ਇਸ ਵਾਰ ਪੀਐੱਮ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਜਲਦ ਹੀ ਕਿਸਾਨਾਂ ਦੇ ਖਾਤਿਆਂ 'ਚ ਆ ਸਕਦੀ ਹੈ। ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਲਗਪਗ 12.53 ਕਰੋੜ ਕਿਸਾਨ ਰਜਿਸਟਰਡ ਹਨ।


6000 ਰੁਪਏ ਸਾਲਾਨਾ ਭੇਜਦੀ ਸਰਕਾਰ


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6,000 ਸਿੱਧੇ ਭੇਜਦੀ ਹੈ। ਇਹ ਪੈਸਾ ਸਰਕਾਰ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਜਾਰੀ ਕਰਦੀ ਹੈ। ਕਿਸਾਨਾਂ ਨੂੰ ਹਰ ਕਿਸ਼ਤ ਵਿੱਚ 2,000 ਰੁਪਏ ਦਿੱਤੇ ਜਾਂਦੇ ਹਨ। ਦੱਸ ਦੇਈਏ ਕਿ ਹੁਣ ਤੱਕ ਕਿਸਾਨਾਂ ਨੂੰ 10 ਕਿਸ਼ਤਾਂ ਵਿੱਚ ਪੈਸੇ ਭੇਜੇ ਜਾ ਚੁੱਕੇ ਹਨ।


ਇਹ ਵੀ ਪੜ੍ਹੋ: ਪਾਰਕਿੰਗ ਤੋਂ ਨਿਕਲ ਬਗੈਰ ਡਰਾਈਵਰ ਕਾਰ ਨਦੀ 'ਚ ਡਿੱਗੀ, ਹੈਂਡਬ੍ਰੇਕ ਨਾ ਲਾਉਣ ਕਾਰਨ ਵਾਪਰਿਆ ਹਾਦਸਾ