Punjab Powercom issues advisory to farmers Read here 


ਚੰਡੀਗੜ੍ਹ: ਪੰਜਾਬ ਵਿੱਚ ਕਣਕ ਨੂੰ ਅੱਗ ਤੋਂ ਬਚਾਉਣ ਲਈ ਪਾਵਰਕੌਮ (PSPCL) ਨੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉੱਥੇ ਕਿਸੇ ਵੀ ਮਜ਼ਦੂਰ ਨੂੰ ਬੀੜੀ-ਸਿਗਰਟ ਨਾ ਪੀਣ ਦਿੱਤੀ ਜਾਵੇ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਨੂੰ ਬਾਂਸ ਜਾਂ ਸੋਟੀ ਨਾਲ ਨਾ ਛੂਹੋ। ਪਾਵਰਕੌਮ ਨੇ ਅੱਗ ਲੱਗਣ ਜਾਂ ਨੁਕਸਦਾਰ ਬਿਜਲੀ ਲਾਈਨਾਂ ਦੀ ਸਥਿਤੀ ਵਿੱਚ ਕਿਸਾਨਾਂ ਲਈ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।


ਦੱਸ ਦਈਏ ਕਿ ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਖੇਤ ਵਿੱਚ ਖੜ੍ਹੀ ਜਾਂ ਵੱਢੀ ਹੋਈ ਫ਼ਸਲ ਨੂੰ ਅੱਗ ਨਾ ਲੱਗੇ, ਇਸ ਲਈ ਪਾਵਰਕੌਮ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ।


ਇਹ ਐਜਵਾਈਜ਼ਰੀ ਕੀਤੀ ਗਈ ਜਾਰੀ


ਹਾਰਵੈਸਟਰ ਕੰਬਾਈਨ ਦਿਨ ਵੇਲੇ ਹੀ ਚਲਾਓ। ਇਸ ਨੂੰ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰੱਖੋ।


ਵਾਢੀ ਹੋਈ ਕਣਕ ਨੂੰ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਰ ਦੇ ਹੇਠਾਂ ਸਟੋਰ ਨਾ ਕਰੋ।


ਖੇਤ ਵਿੱਚ ਲਗਾਏ ਗਏ ਟਰਾਂਸਫਾਰਮਰ ਦੇ ਆਲੇ-ਦੁਆਲੇ 10 ਮੀਟਰ ਖੇਤਰ ਗਿੱਲਾ ਰੱਖੋ।


ਜੇਕਰ ਤੁਹਾਨੂੰ ਕੋਈ ਸਮੱਸਿਆ ਹੈ, ਤਾਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ 'ਤੇ ਸ਼ਿਕਾਇਤ ਕਰੋ।


ਪਾਵਰਕੌਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਿਜਲੀ ਲਾਈਨ ਵਿੱਚ ਕੋਈ ਚੰਗਿਆੜੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸਦੀ ਸੂਚਨਾ ਦੇਣ। ਜੇਕਰ ਤਾਰਾਂ ਢਿੱਲੀਆਂ ਹਨ ਜਾਂ ਅੱਗ ਲੱਗਦੀ ਹੈ ਤਾਂ ਤੁਸੀਂ ਨਜ਼ਦੀਕੀ ਐਸਡੀਓ ਦਫ਼ਤਰ ਨੂੰ ਸੂਚਿਤ ਕਰ ਸਕਦੇ ਹੋ ਜਾਂ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੰਟਰੋਲ ਰੂਮ ਦੇ ਨੰਬਰ 96461-06835 ਜਾਂ 96461-06836 'ਤੇ ਕਾਲ ਕਰ ਸਕਦੇ ਹੋ।


ਇਸ ਤੋਂ ਇਲਾਵਾ 96461-06835 'ਤੇ ਵ੍ਹੱਟਸਐਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਾਵਰਕੌਮ ਦਾ ਕਹਿਣਾ ਹੈ ਕਿ ਵਟਸਐਪ ਕਰਦੇ ਸਮੇਂ ਅੱਗ ਜਾਂ ਸਪਾਰਕਿੰਗ ਦੀ ਫੋਟੋ ਅਤੇ ਲੋਕੇਸ਼ਨ ਵੀ ਭੇਜੀ ਜਾਵੇ।


ਇੱਥੇ ਪੜ੍ਹੋ ਪਾਵਰਕੌਮ ਵੱਲੋਂ ਜਾਰੀ ਐਡਵਾਈਜ਼ਰੀ




ਇਹ ਵੀ ਪੜ੍ਹੋ: Punjab CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ 'ਚ ਕੇਂਦਰੀ ਫੈਸਲਿਆਂ ਖਿਲਾਫ ਮਤਾ ਪੇਸ਼