Stubble burning : ਕਿਸਾਨਾਂ ਵੱਲੋਂ ਆਏ ਦਿਨ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਕੋਟਸ਼ਮੀਰ ਦਾ ਹੈ ,ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪਰਾਲੀ ਨੂੰ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ


ਪੰਜਾਬ ਵਿੱਚ ਪਰਾਲੀ ਸਾੜਨ ਨੂੰ  ਲੈਕੇ ਆਏ ਦਿਨ ਪ੍ਰਦੂਸ਼ਣ ਵੱਧ ਰਿਹਾ ਅਤੇ ਸੜਕੀ ਹਾਦਸੇ ਵੀ ਦੇਖਣ ਨੂੰ ਮਿਲ ਰਹੇ ਹਨ।  ਬੇਸ਼ਕ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਰੈੱਡ ਐਂਟਰੀ ਕੀਤੀ ਜਾ ਰਹੀ ਹੈ ਪ੍ਰੰਤੂ ਕਿਸਾਨ ਪਰਾਲੀ ਸਾੜਨ ਤੋ ਪਿੱਛੇ ਨਹੀਂ ਹਟ ਰਹੇ। ਬਠਿੰਡਾ ਦੇ ਕੋਟਸ਼ਮੀਰ ਦੇ ਕਿਸਾਨਾਂ ਵੱਲੋਂ ਅੱਜ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਨਾਲ ਲੈ ਕੇ ਵੱਡੀ ਗਿਣਤੀ ਵਿੱਚ ਪਰਾਲੀ ਨੂੰ ਅੱਗ ਲਾਈ ਗਈ ਹੈ। 

 


 

ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕੋਈ ਹੋਰ ਹੱਲ ਨਹੀਂ ਬੇਸ਼ਕ ਪਿਛਲੀ ਸਰਕਾਰ ਵੱਲੋਂ ਸਾਡੇ ਉਪੱਰ ਪਰਚੇ ਦਰਜ ਕੀਤੇ ਅਤੇ ਰੱਦ ਵੀ ਕਰਵਾਏ। ਹੁਣ ਅਸੀਂ ਕਹਿਣਾ ਚਾਹੁੰਦੇ ਹਾਂ ਜਿੰਨੀਆਂ ਮਰਜੀ ਰੈੱਡ ਐਂਟਰੀ ਪੰਜਾਬ ਸਰਕਾਰ ਕਰ ਲਵੇ ਅਸੀਂ ਬੰਦ ਨਹੀਂ ਕਰਦੇ ਕਿਉਕਿ ਸਾਡੇ ਕੋਲ ਅਗਲੀ ਫ਼ਸਲ ਦਾ ਬਹੁਤ ਹੀ ਥੋੜਾ ਸਮਾਂ ਰਹਿ ਗਿਆ।  ਜੇਕਰ ਕੋਈ ਅਧਿਕਾਰੀ ਸਾਡੇ ਖੇਤਾਂ ਵਿੱਚ ਆਵੇਗਾ ਤਾਂ ਸੋਚ ਸਮਜ ਕੇ ਆਵੇ।

 

ਦੱਸ ਦੇਈਏ ਕਿ 3 ਨਵੰਬਰ ਨੂੰ ਪੰਜਾਬ ਵਿੱਚ 2666 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਹਰਿਆਣਾ ਵਿੱਚ 128 ਥਾਵਾਂ ਉਤੇ ਪਰਾਲੀ ਸਾੜੀ ਗਈ ਸੀ। ਪੰਜਾਬ ਵਿੱਚ ਬੀਤੇ ਕੱਲ ਪਰਾਲੀ ਸਾੜਨ ਦਾ ਅੰਕੜਾ 24146 ਉਤੇ ਪੁੱਜ ਗਿਆ ਸੀ। 1 ਨਵੰਬਰ ਨੂੰ ਸੂਬੇ ਵਿੱਚ 1,842 ਖੇਤਾਂ ਨੂੰ ਅੱਗ ਲਗਾਈ ਗਈ ਸੀ, ਜਿਸ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 17,846 ਹੋ ਗਈ ਸੀ, ਜਦੋਂ ਕਿ 2021 ਵਿੱਚ ਉਸੇ ਦਿਨ 14,920 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।