Farmer Helpline Number: ਸੂਬਾ ਸਰਕਾਰਾਂ ਤੋਂ ਇਲਾਵਾ ਕੇਂਦਰ ਸਰਕਾਰ ਵੀ ਕਈ ਲੋਕਾਂ ਲਈ ਕਈ 'ਜਨ ਕਲਿਆਣ' ਯੋਜਨਾਵਾਂ ਚਲਾਉਂਦੀਆਂ ਹਨ। ਇਨ੍ਹਾਂ ਯੋਜਨਾਵਾਂ ਦਾ ਮਕਸਦ ਹਰ ਜ਼ਰੂਰਤਮੰਦ ਤੇ ਗ਼ਰੀਬ ਤਬਕੇ ਨੂੰ ਲਾਭ ਦੇਣਾ ਹੈ। ਅਜਿਹੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾ ਰਹੀ ਹੈ ਜਿਸ ਵਿੱਚ ਸਲਾਨਾ ਕਿਸਾਨਾਂ ਨੂੰ 6000 ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪਾਏ ਜਾਂਦੇ ਹਨ।
ਦੱਸ ਦਈਏ ਕਿ ਕਿਸਾਨਾਂ ਦੇ ਖਾਤੇ ਵਿੱਚ ਇਹ ਰਕਮ 2000 ਰੁਪਏ ਦੀਆਂ ਸਾਲ ਵਿੱਚ ਤਿੰਨ ਕਿਸ਼ਤਾ ਜ਼ਰੀਏ ਜਾਂਦੀ ਹੈ। ਹੁਣ ਤੱਕ ਇਸ ਦੀਆਂ 15 ਕਿਸ਼ਤਾ ਜਾਰੀ ਹੋ ਚੁੱਕੀਆਂ ਹਨ। ਇਸ ਸਕੀਮ ਵਿੱਚ ਕਰੋੜਾਂ ਕਿਸਾਨ ਜੁੜੇ ਹੋਏ ਹਨ ਤੇ ਨਵੇਂ ਕਿਸਾਨ ਵੀ ਲਗਾਤਾਰ ਜੁੜ ਰਹੇ ਹਨ। ਇਸ ਲਈ ਜੇ ਤੁਹਾਨੂੰ ਇਸ ਯੋਜਨਾ ਨੂੰ ਲੈ ਕੇ ਕੋਈ ਦਿੱਕਤ ਹੈ ਜਾਂ ਕੋਈ ਮਦਦ ਦੀ ਲੋੜ ਹੈ ਜਾਂ ਫਿਰ ਆਪਣੀ ਕਿਸ਼ਤ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਇਸ ਬਾਬਤ ਹਰ ਜਾਣਕਾਰੀ ਤੁਸੀਂ ਹੈਲਪਲਾਇਨ ਨੰਬਰਾਂ ਉੱਤੇ ਫੋਨ ਕਰਕੇ ਜ਼ਰੂਰੀ ਮਦਦ ਲੈ ਸਕਦੇ ਹੋ।ਕਿਹੜੀਆਂ ਦਿੱਕਤਾਂ ਦਾ ਹੱਲ ਕਰੇਗਾ ਤੁਹਾਡਾ ਇੱਕ ਫੋਨ
- ਜੇ ਤੁਹਾਡੀ ਕਿਸ਼ਤ ਰੁਕ ਗਈ ਹੈ ਤਾਂ ਤੁਸੀਂ ਮਦਦ ਲੈ ਸਕਦੇ ਹੋ
- ਸਕੀਮ ਨਾਲ ਜੁੜਨ ਲਈ ਨਵੀਂ ਅਰਜ਼ੀ ਦੇ ਸਕਦੇ ਹੋ।
- ਤੁਸੀਂ ਜਾਣ ਸਕਦੇ ਹੋ ਕਿ ਤੁਹਾਡਾ ਨਾਂਅ ਲਾਭਕਾਰਾਂ ਦੀ ਸੂਚੀ ਵਿੱਚ ਹੈ ਜਾਂ ਨਹੀਂ
- ਯੋਜਨਾ ਨਾਲ ਸਬੰਧਤ ਲੈ ਸਕਦੇ ਹੋ ਕੋਈ ਵੀ ਜਾਣਕਾਰੀ
ਕਿਹੜੇ ਨੰਬਰਾਂ ਉੱਤੇ ਫੋਨ ਕਰਨ ਨਾਲ ਹੋ ਜਾਣਗੀਆਂ ਮੁਸ਼ਕਿਲਾਂ ਹੱਲ
ਜੇ ਤੁਸੀਂ ਇਸ ਯੋਜਨਾ ਜਾਂ ਕਿਸ਼ਤਾਂ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੀਐਮ ਕਿਸਾਨ ਹੈਲਪਲਾਇਨ ਨੰਬਰ 155261 ਉੱਤੇ ਫੋਨ ਕਰ ਸਕਦੇ ਹੋ।ਤੁਸੀਂ ਲੈਂਡਲਾਇਨ ਨੰਬਰ 011-23381092, 23382401 ਉੱਤੇ ਵੀ ਫੋਨ ਕਰ ਸਕਦੇ ਹੋ ਜਿੱਥੇ ਤੁਹਾਨੂੰ ਹਰ ਜਾਣਕਾਰੀ ਦਿੱਤੀ ਜਾਵੇਗੀਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਲੈ ਰਹੋ ਤਾਂ ਮਦਦ ਲਈ ਹੈਲਪਲਾਇਨ ਨੰਬਰ 011-24300606 ਉੱਤੇ ਫੋਨ ਕਰ ਸਕਦੇ ਹੋ।ਹੋਰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤੁਸੀਂ ਪੀਐਮ ਕਿਸਾਨ ਦੇ ਟੋਲ ਫ੍ਰੀ ਨੰਬਰ 18001155266 ਉੱਤੇ ਵੀ ਫੋਨ ਕਰ ਸਕਦੇ ਹੋ।ਇੱਕ ਹੋਰ ਨੰਬਰ ਹੈ ਜਿਸ ਉੱਤੇ ਫੋਨ ਕਰਨ ਨਾਲ ਤੁਹਾਡੀਆਂ ਦਿੱਕਤਾਂ ਦਾ ਹੱਲ ਹੋ ਸਕਦਾ ਹੈ ਉਹ ਹੈ 01206025109ਇਸ ਤੋਂ ਇਲਾਵਾ ਇਸ ਯੋਜਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਲੈਣ ਤੁਸੀਂ ਯੋਜਨਾ ਦੀ ਅਧਿਕਾਰਕ ਈਮੇਲ ਆਈਡੀ pmkisan-ict@gov.in ਉੱਤੇ ਵੀ ਮੇਲ ਕਰ ਸਕਦੇ ਹੋ।