ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਅਸਮਾਨ 'ਚ ਬੱਦਲ ਛਾਏ ਹੋਏ ਹਨ। ਇਸ ਨਾਲ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋ ਰਹੀ ਹੈ ਤੇ ਹੇਠਲੇ ਇਲਾਕਿਆਂ ਵਿੱਚ ਰੁਕ-ਰੁਕ ਕੇ ਹਲਕੀ ਬਾਰਸ਼ ਹੋ ਰਹੀ ਹੈ। ਨਾਲ ਹੀ ਸ਼ੁੱਕਰਵਾਰ ਨੂੰ ਸ਼ਿਮਲਾ ਵਿੱਚ ਹਲਕੀ ਬੂੰਦ ਵੀ ਹੋਈ। ਮੌਸਮ ਵਿੱਚ ਹੋਏ ਇਸ ਤਬਦੀਲੀ ਨੇ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਮੌਸਮ 'ਚ ਹਲਕੀ ਠੰਢ ਹੋ ਮਹਿਸੂਸ ਹੋ ਰਹੀ ਹੈ।
ਉਧਰ ਮੌਸਮ ਵਿਭਾਗ ਨੇ 15 ਮਾਰਚ ਤੱਕ ਸੂਬੇ ਵਿੱਚ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਜਦੋਂਕਿ ਸ਼ੁੱਕਰਵਾਰ ਨੂੰ ਤੂਫਾਨ, ਤੇਜ਼ ਹਵਾਵਾਂ ਤੇ ਬਿਜਲੀ ਚਮਕਣ ਨਾਲ ਵਿਭਾਗ ਵਲੋਂ ਸੂਬੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਉਚਾਈ ਵਾਲੀਆਂ ਥਾਂਵਾਂ 'ਤੇ ਬਰਫ਼ਬਾਰੀ ਹੋਈ ਜਿਸ ਕਰਕੇ ਤਾਪਮਾਨ ਆਮ ਨਾਲੋਂ 4-5 ਡਿਗਰੀ ਘੱਟ ਚੱਲ ਰਿਹਾ ਹੈ। ਹਾਲਾਂਕਿ ਮਾਰਚ ਦੇ ਮਹੀਨੇ ਵਿੱਚ ਵੀ ਬਰਫਬਾਰੀ ਹੁੰਦੀ ਹੈ, ਪਰ ਹਿਮਾਚਲ ਵਿੱਚ ਇਸ ਮੌਸਮ ਨੇ ਲੋਕਾਂ ਨੂੰ ਥੋੜ੍ਹਾ ਨਿਰਾਸ਼ ਕੀਤਾ ਹੈ ਕਿਉਂਕਿ ਇਸ ਵਾਰ ਪਹਾੜੀ ਖੇਤਰ ਵਿੱਚ ਮੀਂਹ ਤੇ ਬਰਫਬਾਰੀ ਆਮ ਨਾਲੋਂ ਘੱਟ ਰਹੀ।
ਨਾਲ ਹੀ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਪੱਛਮੀ ਗੜਬੜ ਦਾ ਅਸਰ ਅਜੇ ਹੋਰ ਹੋਵੇਗਾ। ਇਸ ਤੋਂ ਬਾਅਦ 14 ਮਾਰਚ ਨੂੰ ਫਿਰ ਪਹਾੜਾਂ ਵਿੱਚ ਬਾਰਸ਼ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਸੂਬੇ 'ਚ ਕਈਂ ਥਾਂਵਾਂ 'ਤੇ ਹਲਕੀ ਬਾਰਸ਼ ਤੇ ਬਰਫਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ: Farmers Protest: ਖੱਟੜ ਸਰਕਾਰ ਬਚਾਅ ਕੇ ਬੁਰੇ ਫਸੇ ਜੇਜੇਪੀ ਵਿਧਾਇਕ, ਹੁਣ ਕਿਸਾਨ ਕਰ ਰਹੇ ਵੱਡੇ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin