Akshay kumar: ਕੇਂਦਰੀ ਸੜਕ ਆਵਾਜਾਈ ਮੰਤਰੀ ਵੱਲੋਂ ਰੋਡ ਸੇਫ਼ਟੀ ਨੂੰ ਲੈ ਕੇ ਜਾਰੀ ਕੀਤੇ ਗਏ ਵੀਡੀਓ ਦੀ ਜਮ ਕੇ ਮੁਖ਼ਾਲਫ਼ਤ ਹੋ ਰਹੀ ਹੈ। ਇਸ ਵੀਡੀਓ ਵਿੱਚ ਪੁਲਿਸ ਅਫ਼ਸਰ ਬਣੇ ਅਦਾਕਾਰ ਅਕਸ਼ੇ ਕੁਮਾਰ ਇੱਕ ਪਿਤਾ ਨੂੰ ਉਸ ਦੀ ਧੀ ਦੀ ਵਿਦਾਈ ਵੇਲੇ 6 ਏਅਰਬੈਗ ਵਾਲੀ ਕਾਰ ਦੇ ਫ਼ਾਇਦੇ ਗਿਣਾ ਰਹੇ ਹਨ ਜਿਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ, ਕੀ ਇਹ ਦਹੇਜ ਦਾ ਸਮਰਥਣ ਹੈ।
ਜ਼ਿਕਰ ਕਰ ਦਈਏ ਕਿ ਇਹ ਵੀਡੀਓ ਕੇਂਦਰੀ ਮੰਤਰੀ ਨੀਤਿਨ ਗਡਕਰੀ ਵੱਲੋਂ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਅਕਸ਼ੇ ਕੁਮਾਰ ਧੀ ਦੇ ਵਿਦਾਈ ਵੇਲੇ ਦੋ ਏਅਰਬੈਗ ਵਾਲੀ ਦਿੱਤੀ ਗਈ ਕਾਰ ਦੇ ਨੁਕਸਾਨ ਦੱਸ ਕੇ 6 ਏਅਰਬੈਗ ਵਾਲੀ ਕਾਰ ਦੇ ਫ਼ਾਇਦੇ ਗਿਣਾ ਰਹੇ ਹਨ। ਇਸ ਦੇ ਨਾਲ ਹੀ ਵਿਦਾਈ ਮੌਕੇ ਪ੍ਰਾਹੁਣਾ ਕਾਰ ਵਿੱਚੋਂ 6 ਏਅਰ ਬੈਗ ਗਿਣਦਾ ਹੈ।
ਹਾਲਾਂਕਿ ਇਹ ਵੀਡੀਓ 9 ਸਤੰਬਰ ਨੂੰ ਜਨਤਕ ਕੀਤੀ ਗਈ ਸੀ ਫਿਰ ਹੁਣ ਇਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਦਹੇਜ ਨੂੰ ਵਧਾਵਾ ਦੇਣ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਹਜ਼ਾਰਾ ਟਵੀਟ ਸੋਸ਼ਲ ਮੀਡੀਆ ਤੇ ਘੁੰਮ ਰਹੇ ਹਨ।
ਦਹੇਜ ਨਾਲ ਹੋਣ ਵਾਲੀਆਂ ਮੌਤਾਂ ਦਾ ਆਂਕੜਾ
ਜੇ ਗੱਲ ਦਹੇਜ ਦੇ ਮਾਮਲਿਆਂ ਦੀ ਕੀਤੀ ਜਾਵੇ ਤਾਂ ਕੌਮੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਮੁਤਾਬਕ,2021 ਵਿੱਚ 6,753 ਔਰਤਾਂ ਨੂੰ ਦਹੇਜ ਕਾਰਨ ਆਪਣੀ ਜਾਨ ਗੁਆਉਣੀ ਪਈ। 2020 ਦੇ ਆਂਕੜੇ ਤੇ ਪਤਾ ਲੱਗਿਆ ਹੈ ਕਿ ਭਾਰਤ ਵਿੱਚ 19 ਔਰਚਾਂ ਆਏ ਦਿਨ ਦਹੇਜ ਤੋਂ ਤੰਗ ਆ ਕੇ ਮਰ ਰਹੀਆਂ ਹਨ।
ਇਹ ਵੀ ਪੜ੍ਹੋ: MP ਨੂੰ ਪੁਲਿਸ ਨੇ ਰੋਕਿਆ ਤਾਂ ਜਨਾਬ ਕਹਿੰਦੇ, ਤਬਾਦਲਾ ਨਹੀਂ ਕਰਦਾ ਛਾਤੀ 'ਤੇ ਪੈਰ ਰੱਖ ਕੇ ਨੱਚਦਾ, ਵੇਖੋ ਵੀਡਿਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।