ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਪੁਲਾੜ ਦੀ ਦੁਨੀਆ 'ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਪੇਸ ਐਕਸ ਦੇ ਨਾਲ ਪੁਲਾੜ 'ਚ ਸਭ ਤੋਂ ਵੱਧ 143 ਸੈਟੇਲਾਈਟ ਭੇਜਣ ਦਾ ਰਿਕਾਰਡ ਹੈ। ਇਹ ਕਮਾਲ ਫਾਲਕਨ ਨਾਈਨ ਰਾਕੇਟ ਨਾਲ ਕੀਤਾ ਗਿਆ। ਇਹ ਸਾਰੇ ਉਪਗ੍ਰਹਿ ਅਮਰੀਕਾ ਦੇ ਫਲੋਰਿਡਾ ਤੋਂ ਫਾਲਕਨ ਨਾਈਨ ਰਾਕੇਟ ਦੁਆਰਾ ਪੁਲਾੜ ਵਿੱਚ ਭੇਜੇ ਗਏ। ਇਨ੍ਹਾਂ 'ਚੋਂ ਜ਼ਿਆਦਾਤਰ ਸੈਟੇਲਾਈਟ ਵਪਾਰਕ ਹਨ ਅਤੇ ਕੁਝ ਸਰਕਾਰੀ ਹਨ।

ਸਪੇਸ ਐਕਸ ਦੇ ਮਾਲਕ, ਮਸਕ ਨੇ 22 ਜਨਵਰੀ ਨੂੰ ਟਵੀਟ ਕੀਤਾ, "ਕੱਲ ਬਹੁਤ ਸਾਰੇ ਗਾਹਕਾਂ ਲਈ ਕਈ ਸੈਟੇਲਾਈਟ ਲਾਂਚ ਕੀਤੇ ਜਾਣਗੇ। ਛੋਟੀਆਂ ਕੰਪਨੀਆਂ ਨੂੰ ਘੱਟ ਕੀਮਤ 'ਤੇ ਓਰਬਿਟ 'ਚ ਲਿਆਉਣਾ ਉਤਸ਼ਾਹਤ ਹੈ।” ਸਪੇਸ ਐਕਸ ਨੇ ਪਿਛਲੇ ਦਿਨੀਂ ਵਿਸ਼ਵ ਭਰ 'ਚ ਬ੍ਰਾਡਬੈਂਡ ਇੰਟਰਨੈਟ ਲਈ 800 ਤੋਂ ਵੀ ਵੱਧ ਉਪਗ੍ਰਹਿ ਲਾਂਚ ਕੀਤੇ ਹਨ। ਇਸ ਦੇ ਲਈ ਦਸ ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨਾਲ, ਮਸਕ ਦੇ ਗ੍ਰਹਿ ਦਰਮਿਆਨ ਰਾਕੇਟ ਪ੍ਰੋਗਰਾਮ 'ਸਟਾਰਸ਼ਿਪ' ਨੂੰ ਸਾਲਾਨਾ 30 ਕਰੋੜ ਡਾਲਰ ਮਿਲਣਗੇ।



ਟੇਸਲਾ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਪੁਲਾੜ 'ਚ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਪਿਛਲੇ ਸਾਲ ਇੱਕ ਪ੍ਰੋਗਰਾਮ ਵਿੱਚ, ਉਨ੍ਹਾਂ ਕਿਹਾ ਸੀ ਕਿ ਉਹ ਮੰਗਲ 'ਤੇ ਜਾਣਾ ਚਾਹੁੰਦੇ ਹਨ ਅਤੇ ਇਸ ਦੀ ਉਮੀਦ 70 ਪ੍ਰਤੀਸ਼ਤ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਮਸਕ ਨੇ ਕਿਹਾ ਕਿ ਉਸ ਦੇ ਰਸਤੇ 'ਚ ਜਾਂ ਉਥੇ ਉੱਤਰਨ ਤੋਂ ਬਾਅਦ ਨਾ ਬਚਣ ਦੀ ਸੰਭਾਵਨਾਵਾਂ ਵਧੇਰੇ ਹੈ।