ਚੰਡੀਗੜ੍ਹ: ਪੰਜਾਬ ਵਿੱਚ ਪਹਿਲਾਂ ਹੀ ਚੰਡੀਗੜ੍ਹ ਤੇ ਹਰਿਆਣਾ ਨਾਲੋਂ ਸ਼ਰਾਬ ਮਹਿੰਗੀ ਹੈ, ਹੁਣ ਸੂਬੇ ‘ਚ ਸ਼ਰਾਬ ਹੋਰ ਵੀ ਮਹਿੰਗੀ ਹੋ ਸਕਦੀ ਹੈ। ਇੱਕ ਬੋਤਲ ਸ਼ਰਾਬ ਖਰੀਦਣ ਲਈ ਵਿਸ਼ੇਸ਼ ਕੋਵਿਡ ਸੈੱਸ ਦੇਣਾ ਪੈ ਸਕਦਾ ਹੈ। ਜੇ ਮੰਤਰੀਆਂ ਦਾ ਸਮੂਹ ਵਿਸ਼ੇਸ਼ ਕੋਵਿਡ ਸੈੱਸ ਦੀ ਸਿਫ਼ਾਰਸ਼ ਕਰੇਗਾ ਤਾਂ ਪੰਜਾਬ ‘ਚ ਸ਼ਰਾਬ ਹੋਰ ਵੀ ਮਹਿੰਗੀ ਹੋ ਜਾਵੇਗੀ।


ਕੈਪਟਨ ਸਰਕਾਰ 'ਚ 'ਸ਼ਰਾਬ ਧਮਾਕਾ', ਆਖਰ ਕੀ ਹੈ 600 ਕਰੋੜ ਦੇ ਘੁਟਾਲੇ ਦਾ ਸੱਚ?

ਮੰਤਰੀਆਂ ਦੇ ਸਮੂਹ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸ਼ਾਮਲ ਹੋਣਗੇ। ਕਮੇਟੀ ਹਫ਼ਤੇ ‘ਚ ਕੋਵਿਡ ਸੈੱਸ ਬਾਰੇ ਫ਼ੈਸਲਾ ਕਰੇਗੀ। ਇਸ ਦੇ ਨਾਲ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੇ ਮੁੱਦੇ 'ਤੇ ਕੈਪਟਨ ਨੇ ਫੈਸਲਾ ਲਿਆ ਹੈ ਕਿ ਐਕਸਾਈਜ਼ ਨੀਤੀ ‘ਚ ਪਹਿਲਾਂ ਤੋਂ ਸ਼ਾਮਲ ਨਿਯਮ ਜਾਰੀ ਰਹਿਣਗੇ।

ਮੋਦੀ ਸਰਕਾਰ ਦੇ ਐਲਾਨ ਤੋਂ ਕੈਪਟਨ ਨਿਰਾਸ਼, ਉਠਾਏ ਵੱਡੇ ਸਵਾਲ

ਇਸ ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਰਾਏ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਵਿਕਲਪਾਂ ਦੇ ਫੈਸਲੇ ਨੂੰ ਲਾਈਸੈਂਸ ਧਾਰਕਾ 'ਤੇ ਛੱਡ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲਈ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਸ਼ਰਾਬ ਦੇ ਠੇਕੇ ਹੀ ਬਣੇ ਹੋਏ ਹਨ। ਠੇਕੇਦਾਰ ਵੀ ਸਰਕਾਰ ਦੀ ਆਬਕਾਰੀ ਨੀਤੀ ਤੋਂ ਔਖੇ ਹਨ। ਇਸ ਲਈ ਉਹ ਠੇਕੇ ਖੋਲ੍ਹਣ ਲਈ ਤਿਆਰ ਹੀ ਨਹੀਂ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ