ਨਵੀਂ ਦਿੱਲੀ: ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਰ ਵਧ ਰਹੀ ਹੈ ਤੇ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਮਾਮਲੇ ਅਮਰੀਕਾ ਵਿੱਚ ਹੀ ਵਧ ਰਹੇ ਹਨ। ਇਸ ਸਮੇਂ ਅਮਰੀਕਾ ਵਿੱਚ 4 ਲੱਖ 34 ਹਜ਼ਾਰ 927 ਲੋਕ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚੋਂ 31 ਹਜ਼ਾਰ 935 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਵਾਇਰਸ ਕਾਰਨ 14 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ‘ਚ 1940 ਨਵੀਆਂ ਮੌਤਾਂ ਸ਼ਾਮਲ ਹਨ। ਅਮਰੀਕਾ ‘ਚ ਇਹ ਇੱਕ ਦਿਨ ‘ਚ ਸਭ ਤੋਂ ਵੱਧ ਮੌਤਾਂ ਦਾ ਮਾਮਲਾ ਹੈ।
ਅਮਰੀਕਾ ‘ਚ ਕੋਰੋਨਾਵਾਇਰਸ ਦੇ ਅੰਕੜੇ:
ਅਮਰੀਕਾ ‘ਚ ਕੁੱਲ 4 ਲੱਖ 34 ਹਜ਼ਾਰ 927 ਕੋਰੋਨਾਵਾਇਰਸ ਸੰਕਰਮਿਤਾਂ ‘ਚੋਂ 3 ਲੱਖ 97 ਹਜ਼ਾਰ 248 ਐਕਟਿਵ ਕੇਸ ਹਨ ਤੇ ਅਮਰੀਕਾ ਦੇ ਕੁੱਲ ਸਰਗਰਮ ਮਰੀਜ਼ਾਂ ‘ਚ 9279 ਮਰੀਜ਼ ਗੰਭੀਰ ਹਾਲਤ ‘ਚ ਹਨ। ਇਸ ਬਿਮਾਰੀ ਤੋਂ 22 ਹਜ਼ਾਰ 891 ਲੋਕ ਠੀਕ ਹੋ ਚੁੱਕੇ ਹਨ।
3 ਅਪ੍ਰੈਲ ਨੂੰ ਮਰਨ ਵਾਲਿਆਂ ਦੀ ਗਿਣਤੀ ਸੀ 6075:
3 ਅਪ੍ਰੈਲ ਤੱਕ ਅਮਰੀਕਾ ‘ਚ ਕੋਰੋਨਾ ਤੋਂ 6075 ਲੋਕਾਂ ਦੀ ਮੌਤ ਹੋ ਗਈ ਸੀ ਤੇ ਅੱਜ 9 ਅਪ੍ਰੈਲ ਨੂੰ ਯੂਐਸਏ ‘ਚ ਮਰਨ ਵਾਲਿਆਂ ਦੀ ਗਿਣਤੀ 14 ਹਜ਼ਾਰ 788 ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਪਿਛਲੇ 5 ਦਿਨਾਂ ‘ਚ ਅਮਰੀਕਾ ਵਿਚ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। 5 ਦਿਨਾਂ ‘ਚ ਹੀ ਇਸ ਘਾਤਕ ਵਾਇਰਸ ਕਾਰਨ ਅਮਰੀਕਾ ‘ਚ 8713 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇੱਕ ਦਿਨ ‘ਚ ਨਿਊਯਾਰਕ ‘ਚ ਸਭ ਤੋਂ ਵੱਧ ਮੌਤ:
ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ 779 ਲੋਕਾਂ ਦੀ ਮੌਤ ਹੋ ਗਈ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਚੇਤਾਵਨੀ ਦਿੱਤੀ ਕਿ ਮਰਨ ਵਾਲਿਆਂ ਦੀ ਗਿਣਤੀ ਨਿਰੰਤਰ ਵਧ ਸਕਦੀ ਹੈ। ਕੁਓਮੋ ਨੇ ਕਿਹਾ ਕਿ 9/11 ਦੇ ਅੱਤਵਾਦੀ ਹਮਲੇ ਵਿੱਚ 2753 ਲੋਕ ਮਾਰੇ ਗਏ ਸਨ, ਜਦੋਂ ਕਿ ਕੋਰੋਨਾਵਾਇਰਸ ਕਾਰਨ ਨਿਊਯਾਰਕ ਵਿੱਚ 6268 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ :
Coronavirus Updates: 24 ਘੰਟਿਆਂ ‘ਚ 500 ਤੋਂ ਵੱਧ ਨਵੇਂ ਮਾਮਲੇ, 17 ਲੋਕਾਂ ਦੀ ਹੋਈ ਮੌਤ
ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਤੇਜ਼ੀ: ਨਿਫਟੀ 9000 ਤੋਂ ਪਾਰ, ਸੈਂਸੇਕਸ 800 ਅੰਕ ਉੱਛਲ ਕੇ 30 ਹਜ਼ਾਰ ਦੇ ਪਾਰ
Coronavirus: ਅਮਰੀਕਾ ‘ਚ ਇੱਕੋ ਦਿਨ ਸਭ ਤੋਂ ਵੱਧ ਮੌਤਾਂ, 5 ਦਿਨਾਂ ‘ਚ ਹੀ ਗਵਾਈ 8713 ਲੋਕਾਂ ਨੇ ਜਾਨ
ਏਬੀਪੀ ਸਾਂਝਾ
Updated at:
09 Apr 2020 11:46 AM (IST)
ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਰ ਵਧ ਰਹੀ ਹੈ ਤੇ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਮਾਮਲੇ ਅਮਰੀਕਾ ਵਿੱਚ ਹੀ ਵਧ ਰਹੇ ਹਨ। ਇਸ ਸਮੇਂ ਅਮਰੀਕਾ ਵਿੱਚ 4 ਲੱਖ 34 ਹਜ਼ਾਰ 927 ਲੋਕ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ।
- - - - - - - - - Advertisement - - - - - - - - -