ਵਾਸ਼ਿੰਗਟਨ: ਕੋਰੋਨਾਵਾਇਰਸ ਦੇ ਵਿਚਕਾਰ ਅੱਜ 'ਸੈਲਟ ਟੂ ਅਮਰੀਕਾ' ਦਾ ਆਯੋਜਨ ਕੀਤਾ ਜਾਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਸ ਸਮਾਗਮ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਹਰ ਸਾਲ ਅਮਰੀਕਾ ‘ਚ ਚਾਰ ਜੁਲਾਈ ਨੂੰ ਸੁਤੰਤਰਤਾ ਦਿਵਸ ਦੇ ਜਸ਼ਨ ਮਨਾਏ ਜਾਂਦੇ ਹਨ। ਇਸ ਦਿਨ ਅਮਰੀਕਾ ਆਜ਼ਾਦ ਹੋਇਆ ਸੀ। ਇਸ ਸਮਾਰੋਹ ਦਾ ਨਾਮ 'ਸਲੂਟ ਟੂ ਅਮਰੀਕਾ' ਰੱਖਿਆ ਗਿਆ ਹੈ। ਇਸ ਸਮਾਰੋਹ ‘ਚ ਭੀੜ ਇਕੱਠੀ ਹੋਣ ਬਾਰੇ ਕੁਝ ਸੰਸਦ ਮੈਂਬਰਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਟਰੰਪ ਦੇਸ਼ ‘ਚ ਸਮਾਗਮ ਮਨਾਉਣ ਲਈ ਅੱਗੇ ਵਧ ਰਹੇ ਹਨ।

ਇਸ ਸਮਾਰੋਹ ‘ਚ ਵਾਸ਼ਿੰਗਟਨ ਸਮਾਰਕ ਦੇ ਨੇੜੇ ਸ਼ਾਮ ਨੂੰ ਕੈਪੀਟਲ ਲਾਨ ਅਤੇ ਆਤਿਸ਼ਬਾਜ਼ੀ ਦੀ ਪੇਸ਼ਕਾਰੀ ਹੁੰਦੀ ਹੈ। ਵ੍ਹਾਈਟ ਹਾਊਸ ਦੁਆਰਾ ਜਾਰੀ ਇਕ ਬਿਆਨ ‘ਚ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਇਸ ਸਾਲ ਵ੍ਹਾਈਟ ਹਾਊਸ ਦੇ ਸਾਊਥ ਲਾਨ ਅਤੇ ਅਲੈਕਸਾ ਤੋਂ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ। ਇਸ ਤੋਂ ਬਾਅਦ ਟਰੰਪ ਜਨਤਾ ਨੂੰ ਸੰਬੋਧਨ ਕਰਨਗੇ। ਸਮਾਰੋਹ ਵਿੱਚ ਸੰਗੀਤ ਅਤੇ ਫੌਜੀ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਪਿਛਲੇ ਸਾਲ ਟਰੰਪ ਨੇ ਲਿੰਕਨ ਮੈਮੋਰੀਅਲ ਵਿਖੇ ਸਮਾਗਮ ਕਰਨ ਦੀ ਯੋਜਨਾ ਬਣਾਈ ਸੀ।ਵ੍ਹਾਈ

ਦੁਨੀਆਂ ਭਰ 'ਚ ਕੋਰੋਨਾ ਦੀ ਤਬਾਹੀ: ਇਕ ਦਿਨ 'ਚ ਦੋ ਲੱਖ ਤੋਂ ਵੱਧ ਨਵੇਂ ਕੇਸ ਪੰਜ ਹਜ਼ਾਰ ਮੌਤਾਂ

ਟ ਹਾਊਸ ਦੇ ਬੁਲਾਰੇ ਜੁਡੇ ਡੀਰੇ ਨੇ ਕਿਹਾ ਕਿ ਜਿਵੇਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਇਹ ਸਾਲ ਸੁਤੰਤਰਤਾ ਦਿਵਸ ਸਮਾਰੋਹ ਹੋਵੇਗਾ ਅਤੇ ਭਾਗੀਦਾਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 2019 ਦੇ ਮੁਕਾਬਲੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਅਮਰੀਕਾ ਦੁਨੀਆ ਦਾ ਉ

ਹ ਦੇਸ਼ ਹੈ ਜੋ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਹੈ। ਇਸ ਸਮੇਂ ਸੰਕਰਮਿਤ ਲੋਕਾਂ ਦੀ ਗਿਣਤੀ 21 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 1 ਲੱਖ 12 ਹਜ਼ਾਰ ਤੱਕ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿੱਚ ਅੱਜ ਹੋਣ ਵਾਲੇ ਸੁਤੰਤਰਤਾ ਦਿਵਸ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ