ਨਵੀਂ ਦਿੱਲੀ: ਦਿੱਲੀ ਮੈਟਰੋ (delhi metro) ਨੂੰ 26 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਨਿਗਮ ਨੇ ਕੁਇਜ਼ ਦੀ ਸ਼ੁਰੂਆਤ ਕੀਤੀ ਹੈ। ਜਦਕਿ ਲੌਕਡਾਊਨ (lockdown) ਕਰਕੇ ਦਿੱਲੀ ‘ਚ ਮੈਟਰੋ ਨਹੀਂ ਚੱਲ ਰਹੀ। ਪਰ ਕਵਿਜ਼ ਰਾਹੀਂ ਲੋਕਾਂ ਨਾਲ ਜੁੜਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੈਟਰੋ ਦੀ ਇਸ ਕੋਸ਼ਿਸ਼ ‘ਚ ਬਹੁਤ ਸਾਰੇ ਲੋਕ ਉਸ ਨਾਲ ਜੁੜੇ ਹੋਏ ਹਨ, ਪਰ ਇਸ ਰੁਝੇਵਿਆਂ ਦੌਰਾਨ ਕੁਝ ਅਜਿਹਾ ਹੋਇਆ ਜੋ ਬਹੁਤ ਅਹਿਮ ਹੈ।

ਦਿੱਲੀ ਮੈਟਰੋ ਕਦੇ ਗ੍ਰਾਫਿਕਸ ਰਾਹੀਂ ਸਵਾਲ ਪੁੱਛ ਰਹੀ ਹੈ, ਤਾਂ ਕਦੇ ਉਤਸੁਕਤਾ ਬਣਾਏ ਰੱਖਣ ਲਈ ਲੋਕਾਂ ਨੂੰ ਜਵਾਬ ਦੇਣ ਲਈ ਕਹਿ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਉਸਦੇ ਜ਼ਿਆਦਾਤਰ ਸਵਾਲ ਮੈਟਰੋ ਦੇ ਦੁਆਲੇ ਘੁੰਮਦੇ ਹਨ। ਸਵਾਲ ਪੁੱਛਣ ਤੋਂ ਬਾਅਦ ਮੈਟਰੋ ਵੀ ਆਪਣੇ ਆਪ ਜਵਾਬ ਦਿੰਦੀ ਹੈ। ਇਸ ਦੌਰਾਨ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕੁਝ ਅਜਿਹਾ ਪ੍ਰਸ਼ਨ ਪੁੱਛਿਆ ਜਿਸ ਦੀ ਮੈਟਰੋ ਨੂੰ ਉਮੀਦ ਨਹੀਂ ਸੀ। ਪਰ ਮੈਟਰੋ ਨੇ ਵੀ ਸਧਾਰਣ ਪ੍ਰਸ਼ਨਾਂ ਦੇ ਜਵਾਬ ਦੇ ਕੇ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਦਿਲ ਜਿੱਤ ਲਿਆ ਹੈ।



ਅਸ਼ੀਸ਼ ਸਿੰਘ ਨਾਂ ਦੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ ‘ਤੇ ਪੁੱਛਿਆ, “ਮੈਂ ਨੌਕਰੀ ਲੱਭ ਰਿਹਾ ਹਾਂ। ਮੈਂ ਇਲੈਕਟ੍ਰਿਕ ‘ਚ ਡਿਪਲੋਮਾ ਕੀਤਾ ਹੈ।” ਲਾਕਡਾਉਨ ‘ਚ ਨੌਕਰੀ ਦੀ ਭਾਲ ਕਰ ਰਹੇ ਉਪਭੋਗਤਾ ਨੂੰ ਦਿੱਲੀ ਮੈਟਰੋ ਨੇ ਆਪਣੇ ਟਵੀਟਰ ਹੈਂਡਲ ਨਾਲ ਜਵਾਬ ਦਿੱਤਾ, “ਹੈਲੋ ਆਸ਼ੀਸ਼, ਸਾਨੂੰ ਲਿਖਣ ਲਈ ਧੰਨਵਾਦ! ਨੌਕਰੀ ਨਾਲ ਜੁੜੀ ਸਾਰੀ ਜਾਣਕਾਰੀ ਸਾਡੀ ਵੈਬਸਾਈਟ ‘ਤੇ ਪੋਸਟ ਕੀਤੀ ਗਈ ਹੈ। ਤੁਸੀਂ ਸਾਡੇ ਨਾਲ ਸੰਪਰਕ ਰੱਖ ਸਕਦੇ ਹੋ।”

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਕੀਨੀ ਤੌਰ ‘ਤੇ ਇਸ ਦਾ ਜਵਾਬ ਦੇ ਕੇ ਦਿਲ ਜਿੱਤ ਲਿਆ ਹੈ ਅਤੇ ਮੈਟਰੋ ਦੇ ਇਸ ਜਵਾਬ ਦਾ ਲਾਭ ਬਹੁਤ ਸਾਰੇ ਲੋਕਾਂ ਨੂੰ ਹੋਏਗਾ। ਜਿਹੜੇ ਲੋਕ ਮੈਟਰੋ ‘ਚ ਨੌਕਰੀ ਹਾਸਲ ਕਰਨ ਦੇ ਤਰੀਕਿਆਂ ਤੋਂ ਅਣਜਾਣ ਹੋ ਸਕਦੇ ਸੀ, ਉਹ ਹੁਣ ਇਸ ਨੂੰ ਚੰਗੀ ਤਰ੍ਹਾਂ ਜਾਣ ਲੈਣਗੇ।