ਰਾਏਪੁਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋਏ ਹਨ। ਸੁਰੱਖਿਆ ਬਲਾਂ ਨੇ ਲਾਪਤਾ 17 ਫੌਜੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਸੈਨਿਕਾਂ ਦੀਆਂ ਲਾਸ਼ਾਂ ਨੇੜੇ 20 ਤੋਂ ਵੱਧ ਹਥਿਆਰ ਨਹੀਂ ਮਿਲੇ ਹਨ। ਨਕਸਲੀਆਂ ਨੂੰ ਮਾਰਨ ਤੋਂ ਬਾਅਦ ਹਥਿਆਰ ਲੁੱਟ ਲਏ ਗਏ। ਹਮਲੇ ਦਾ ਮਾਸਟਰ ਮਾਈਂਡ ਬਟਾਲੀਅਨ ਨੰਬਰ 1 ਦਾ ਹੈਡ ਹਿਡਮਾ ਹੈ। ਇਹ ਮਾਓਵਾਦੀਆਂ ਦੀ ਸਭ ਤੋਂ ਵੱਡੀ ਬਟਾਲੀਅਨ ਹੈ। ਇਸ ਦੇ ਨਾਲ ਹੀ ਇਸ ਹਮਲੇ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੋਣ ਦੌਰਾ ਛੱਡ ਕੇ ਦਿੱਲੀ ਲਈ ਰਵਾਨਾ ਹੋ ਗਏ ਹਨ।


 


ਅਮਿਤ ਸ਼ਾਹ ਨੇ ਬੀਤੇ ਐਤਵਾਰ ਸਵੇਰੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਫ਼ੋਨ ਕਰਕੇ ਬੀਜਾਪੁਰ ਵਿੱਚ ਨਕਸਲੀ ਘਟਨਾ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਮੁੱਖ ਮੰਤਰੀ ਬਘੇਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਨਕਸਲੀਆਂ ਅਤੇ ਰਾਜ ਦੇ ਸੁਰੱਖਿਆ ਬਲਾਂ ਅਤੇ ਬੀਜਾਪੁਰ ਵਿੱਚ ਕੇਂਦਰ ਦਰਮਿਆਨ ਮੁਕਾਬਲੇ ਦੀ ਜ਼ਮੀਨੀ ਸਥਿਤੀ ਬਾਰੇ ਜਾਣੂ ਕਰਾਇਆ।


 


ਸੂਬੇ ਦੇ ਨਕਸਲ ਵਿਰੋਧੀ ਅਭਿਆਨ ਦੇ ਡੀਜੀਪੀ ਓਪੀ ਲਾਲ ਨੇ ਦੱਸਿਆ ਸੀ ਮੁਕਾਬਲੇ 'ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ ਤੇ 32 ਹੋਰ ਜ਼ਖ਼ਮੀ ਹੋਏ ਹਨ ਪਰ ਹੁਣ ਸ਼ਹੀਦ ਹੋਣ ਵਾਲੇ ਜਵਾਨਾਂ ਦਾ ਅੰਕੜਾ ਵਧ ਗਿਆ ਹੈ। ਉਨ੍ਹਾਂ ਨੇ ਦੱਸਿਆ ਸ਼ੁੱਕਰਵਾਰ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਤੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕੋਬਰਾ ਬਟਾਲੀਅਨ, ਡੀਆਰਜੀ ਤੇ ਐਸਟੀਐਫ ਦੇ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਅਭਿਆਨ 'ਚ ਰਵਾਨਾ ਕੀਤਾ ਗਿਆ।


 


ਉਨ੍ਹਾਂ ਦੱਸਿਆ ਕਿ ਨਕਸਲ ਵਿਰੋਧੀ ਅਭਿਆਨ 'ਚ ਬੀਜਾਪੁਰ ਜ਼ਿਲ੍ਹੇ ਦੇ ਓਸੂਰ ਤੇ ਪਾਮੇੜ ਤੋਂ ਤੇ ਸੁਕਮਾ ਜ਼ਿਲ੍ਹੇ ਦੇ ਮਿਨਪਾ ਤੇ ਨਰਸਾਪੁਰਮ ਤੋਂ ਕਰੀਬ ਦੋ ਹਜ਼ਾਰ ਜਵਾਨ ਸ਼ਾਮਲ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਲਗਪਗ 12 ਵਜੇ ਬੀਜਾਪੁਰ-ਸੁਕਮਾ ਜ਼ਿਲ੍ਹੇ ਦੀ ਸੀਮਾ 'ਤੇ ਸੁਕਮਾ ਜ਼ਿਲ੍ਹੇ ਦੇ ਜਗਰਗੁੰਡਾ ਥਾਣਾ ਖੇਤਰ ਦੇ ਅੰਤਰਗਤ ਜੋਨਾਗੁਰਾ ਪਿੰਡ ਦੇ ਕਰੀਬ ਨਕਸਲੀਆਂ ਦੀ ਪੀਐਲਜੀਏ ਬਟਾਲੀਅਨ ਤੇ ਤਰੇਰਮ ਦੇ ਸੁਰੱਖਿਆ ਬਲਾਂ 'ਚ ਮੁਕਾਬਲਾ ਹੋਇਆ। ਮੁਕਾਬਲਾ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲਿਆ।


 


ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਘਟਨਾਸਥਾਨ ਤੋਂ ਬਾਹਰ ਕੱਢਣ 'ਤੇ ਸਥਿਤੀ ਦੀ ਸਮੀਖਿਆ ਲਈ ਪੁਲਿਸ ਮਹਾਂਨਿਰਦੇਸ਼ਕ ਡੀਐਮ ਅਵਸਥੀ, ਨਕਸਲ ਅਭਿਆਨ ਤੇ ਭਾਰਤੀ ਹਵਾਈ ਫੌਜ ਦੇ ਟਾਸਕ ਫੋਰਸ ਕਮਾਂਡਰ ਤੇ ਹੋਰ ਅਧਿਕਾਰੀਆਂ ਨੇ ਸਮੀਖਿਆ ਕੀਤੀ।