ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੈਸਪੀਅਨ ਏਅਰਲਾਇੰਸ ਦਾ ਜਹਾਜ਼ ਸੜਕ ਦੇ ਵਿਚਕਾਰ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਤੋਂ ਆਵਾਜਾਈ ਰੁੱਕ ਗਈ ਹੈ। ਇਸ ਘਟਨਾ 'ਚ ਜਹਾਜ਼ ਤੇ ਜਹਾਜ਼ 'ਚ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਜਦੋਂ ਜਹਾਜ਼ ਰੁੱਕ ਗਿਆ ਤਾਂ ਯਾਤਰੀਆਂ ਨੇ ਇੱਕ-ਦੂਜੇ ਦੀ ਮਦਦ ਕੀਤੀ, ਕੁਝ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢਿਆ ਗਿਆ, ਜਦੋਂ ਕਿ ਕੁਝ ਬਾਹਰ ਜਾਣ ਲਈ ਮੁੱਖ ਗੇਟ ਦੀ ਵਰਤੋਂ ਕਰਦੇ ਰਹੇ। ਇਸ ਤੋਂ ਬਾਅਦ ਸਾਰੇ 135 ਲੋਕ ਜਹਾਜ਼ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਗਏ।