ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉੱਤਰਾਧਿਕਾਰੀ ਦੇ ਐਲਾਨ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਤੋਂ ਬਾਅਦ, ਡੇਰਾ ਬਿਆਸ ਨੇ ਹੁਣ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਕੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਹੈ। ਇਸ ਸਬੰਧੀ ਇਕ ਨੋਟੀਫਿਕੇਸ਼ਨ ਭਾਰਤ ਦੇ ਸਤਿਸੰਗ ਘਰਾਂ ਦੇ ਇੰਚਾਰਜ ਕਰਨਲ ਜੀ.ਐਸ.ਭੁੱਲਰ (ਸੇਵਾਮੁਕਤ) ਵੱਲੋਂ ਜਾਰੀ ਕੀਤਾ ਗਿਆ ਹੈ।
ਨੋਟੀਫਿਕੇਸ਼ਨ ਅਨੁਸਾਰ 3 ਜ਼ੋਨਲ ਸਕੱਤਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੁਨੀਲ ਤਲਵਾੜ ਨੂੰ ਜ਼ੋਨ-1, ਅਵੀਰਾਜ ਸਿੰਘ ਨੂੰ ਜ਼ੋਨ-2 ਅਤੇ ਗੁਰਮਿੰਦਰ ਸਿੰਘ ਨੂੰ ਜ਼ੋਨ-3 ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਜ਼ੋਨਾਂ ਲਈ 18 ਸੂਬਾ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ। ਵਰਨਣਯੋਗ ਹੈ ਕਿ ਸੁਨੀਲ ਤਲਵਾੜ ਅਤੇ ਗੁਰਮਿੰਦਰ ਸਿੰਘ ਪਹਿਲਾਂ ਹੀ ਜ਼ੋਨਲ ਸਕੱਤਰ ਦੇ ਅਹੁਦੇ ’ਤੇ ਸੇਵਾ ਨਿਭਾਅ ਰਹੇ ਹਨ। ਤਿੰਨ ਜ਼ੋਨਲ ਸਕੱਤਰਾਂ ਦੇ ਅਧੀਨ ਆਉਂਦੇ ਖੇਤਰ ਹੇਠ ਲਿਖੇ ਅਨੁਸਾਰ ਹਨ।
ਜ਼ੋਨ-1 ਅਧੀਨ ਆਉਂਦੇ ਰਾਜ ਅਤੇ ਸ਼ਹਿਰ
ਜੰਮੂ ਅਤੇ ਕਸ਼ਮੀਰ (ਲਦਾਖ ਸਮੇਤ), ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਪੰਜਾਬ (ਲੁਧਿਆਣਾ, ਮਾਨਸਾ, ਮੁਕਤਸਰ, ਸੰਗਰੂਰ, ਮੋਹਾਲੀ, ਪਟਿਆਲਾ-ਏ ਅਤੇ ਪਟਿਆਲਾ-ਬੀ ਖੇਤਰਾਂ ਵਿੱਚ ਸਤਿਸੰਗ ਸਥਾਨਾਂ ਨੂੰ ਛੱਡ ਕੇ), ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ (ਬਰੇਲੀ ਅਤੇ ਮੁਰਾਦਾਬਾਦ ਖੇਤਰ) ) ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ।
ਜ਼ੋਨ-2 ਅਧੀਨ ਆਉਂਦੇ ਰਾਜ ਅਤੇ ਸ਼ਹਿਰ
ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਉੜੀਸਾ ਅਤੇ ਪੰਜਾਬ ਦੇ ਕੁਝ ਹਿੱਸੇ (ਮੋਹਾਲੀ, ਪਟਿਆਲਾ-ਏ ਅਤੇ ਪਟਿਆਲਾ-ਬੀ ਜ਼ੋਨ ਸ਼ਾਮਲ ਹਨ)।
ਜ਼ੋਨ-3 ਅਧੀਨ ਆਉਂਦੇ ਰਾਜ
ਨੇਪਾਲ, ਬਿਹਾਰ, ਦਿੱਲੀ, ਪੰਜਾਬ (ਲੁਧਿਆਣਾ, ਮਾਨਸਾ, ਮੁਕਤਸਰ ਅਤੇ ਸੰਗਰੂਰ ਖੇਤਰਾਂ ਸਮੇਤ), ਉੱਤਰ ਪ੍ਰਦੇਸ਼ (ਬਰੇਲੀ ਅਤੇ ਮੁਰਾਦਾਬਾਦ ਖੇਤਰਾਂ ਵਿੱਚ ਸਤਿਸੰਗ ਸਥਾਨਾਂ ਨੂੰ ਛੱਡ ਕੇ), ਝਾਰਖੰਡ, ਪੱਛਮੀ ਬੰਗਾਲ, ਉੱਤਰ-ਪੂਰਬੀ ਰਾਜ (ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ ਸਮੇਤ), ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ ਅਤੇ ਸਿੱਕਮ), ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਕੇਰਲਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਪਾਂਡੀਚੇਰੀ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਦੇ ਕੇਂਦਰ ਸ਼ਾਸਤ ਪ੍ਰਦੇਸ਼।
ਦਰਅਸਲ ਕੈਂਪਾਂ ਦੀ ਸੇਵਾ ਲਈ ਜਥੇਬੰਦਕ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਸੂਬਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ 3 ਜ਼ੋਨ ਬਣਾਏ ਗਏ ਹਨ। ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਜ਼ੋਨ 1 ਵਿਚ ਪੰਜਾਬ ਦੀ ਜ਼ਿੰਮੇਵਾਰੀ ਡਾ: ਕੇ.ਡੀ. ਸਿੰਘ, ਹਿਮਾਚਲ ਪ੍ਰਦੇਸ਼-1 ਦੀ ਜ਼ਿੰਮੇਵਾਰੀ ਮਾਨ ਸਿੰਘ ਕਸ਼ਯਪ ਨੂੰ, ਹਿਮਾਚਲ ਪ੍ਰਦੇਸ਼-2 ਦੀ ਜ਼ਿੰਮੇਵਾਰੀ ਮਨਚੰਦ ਚੌਹਾਨ ਨੂੰ, ਜੰਮੂ-ਕਸ਼ਮੀਰ ਦੇ ਵੇਦ ਰਾਜ ਅੰਗੂਰਾਣਾ, ਉੱਤਰਾਖੰਡ ਦੇ ਸਚਿਨ ਚੋਪੜਾ ਅਤੇ ਮੁਕੇਸ਼ ਤਲਵਾਰ ਨੂੰ ਹਰਿਆਣਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।