ਮੁੱਲਾਂਪੁਰ ਰਾਏਕੋਟ ਰੋਡ 'ਤੇ ਲੱਗਿਆ ਰਕਬਾ ਵਿਖੇ ਟੋਲ ਪਲਾਜ਼ਾ ਅੱਜ ਆਪਣੀ ਮਿਆਦ ਪੂਰੀ ਹੋਣ 'ਤੇ ਬੰਦ ਹੋ ਗਿਆ ਅਤੇ ਸਵੇਰੇ 8 ਵਜੇ ਤੋਂ 4 ਵਜੇ ਦੀ ਸ਼ਿਫਟ ਲਗਾ ਕੇ ਇਹ ਟੋਲ ਪਲਾਜ਼ਾ ਪੂਰੇ 4 ਵਜੇ ਬੰਦ ਕਰ ਦਿੱਤਾ ਗਿਆ ਅਤੇ ਇਸ ਟੋਲ ਪਲਾਜ਼ੇ ਨੂੰ ਪੀ.ਡਬਲਿਯੂ.ਡੀ ਦੇ ਹਵਾਲੇ ਕਰ ਦਿੱਤਾ ਹੈ ਜਿਸ ਕਰਕੇ ਰਾਹਗਿਰ ਹੁਣ ਖੁਸ਼ੀ ਨਾਲ ਪੈਲਾ ਪਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੋਲ ਪਲਾਜ਼ਾ 15 ਮਈ 2009 ਨੂੰ ਆਰੰਭ ਹੋਇਆ ਸੀ ਅਤੇ ਇਸ ਦੀ ਮਿਆਦ 2 ਅਪ੍ਰੈਲ 2024 ਤੱਕ ਰੱਖੀ ਗਈ ਸੀ। 


ਦੇਸ਼ ਵਿਚ ਲੰਕਡਾਊਨ ਹੋਣ ਕਾਰਨ ਟੋਲ ਪਲਾਜ਼ਾ 464 ਦਿਨ ਬੰਦ ਰਿਹਾ ਸੀ। ਉਨ੍ਹਾਂ ਦਿਨਾਂ ਦੇ ਬੰਦ ਨੂੰ ਲੈ ਕੇ ਰੋਹਨ ਰਾਜਦੀਪ ਕੰਪਨੀ ਨੇ ਪੰਜਾਬ ਸਰਕਾਰ ਕੋਲ ਟੋਲ ਪਲਾਜ਼ਾ ਉਨੇ ਦਿਨ ਵਧਾਉਣ ਦੀ ਫਰਿਆਦ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਇਸ ਤਜਵੀਜ਼ ਨੂੰ ਰੱਦ ਕਰਦਿਆਂ ਰੱਖੀ ਮਿਆਦ 'ਤੇ ਟੋਲ ਪਲਾਜ਼ਾ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।


ਟੋਲ ਪਲਾਜ਼ਾ ਦੇ ਮੈਨੇਜਰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ 2 ਅਪ੍ਰੈਲ ਨੂੰ ਸ਼ਾਮ 4 ਵਜੇ ਟੋਲ ਪਲਾਜ਼ਾ ਬਿਲਕੁਲ ਫਰੀ ਕਰਕੇ ਭਾਵ ਬੰਦ ਕਰਕੇ ਪੀ.ਡਬਲਿਯੂ.ਡੀ. ਵਿਭਾਗ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਟੋਲ ਪਲਾਜ਼ੇ ਦੇ ਬੰਦ ਹੋਣ ਨਾਲ ਕਰੀਬ 43 ਮੁਲਾਜ਼ਮ ਬੇਰੋਜ਼ਗਾਰ ਹੋ ਗਏ ਹਨ ਜਿਨ੍ਹਾਂ ਵਿਚ ਜ਼ਿਆਦਾ ਮੁਲਾਜ਼ਮ ਪੰਜਾਬ ਦੇ ਸਨ ਅਤੇ ਇਨ੍ਹਾਂ ਵਿਚ ਪੰਜ ਮਹਿਲਾਂ ਮੁਲਾਜ਼ਮ ਵੀ ਸ਼ਾਮਿਲ ਹਨ।



ਬੂਮ ਬੈਰੀਅਰ ਅੱਜ ਹੀ ਚੈੱਕ ਦਿੱਤੇ ਹਨ : ਜੇ.ਈ. 
ਪੀ.ਡਬਲਿਯੂ.ਡੀ ਦੇ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ ਅੱਜ ਸ਼ਾਮੀ 4 ਵਜੇ ਰਕਬਾ ਟੋਲ ਪਲਾਜ਼ਾ ਕੰਪਨੀ ਤੋਂ ਕਬਜ਼ੇ ਵਿਚ ਲੈ ਲਿਆ ਹੈ ਅਤੇ ਬੂਮ ਬੈਰੀਅਰ ਅਤੇ ਹੋਰ ਮੀਡੀਅਮ ਸਟਰਕਚਰ ਅੱਜ ਹੀ ਚੁੱਕ ਦਿੱਤਾ ਹੈ ਬਾਕੀ ਸਾਰਾ ਸਟਰਕਚਰ ਕਰੀਬ 10 ਦਿਨਾਂ ਦੇ ਅੰਦਰ ਅੰਦਰ ਚੁੱਕ ਲਿਆ ਜਾਵੇਗਾ ਅਤੇ ਰਾਹਗੀਰ ਹੁਣ ਬਿਨਾਂ ਟੋਲ ਦਾ ਭੁਗਤਾਨ
ਕੀਤਿਆਂ ਲੰਘ ਸਕਣਗੇ। ਕੰਪਨੀ ਵੱਲੋਂ ਲੋਕਡਾਊਨ ਦੌਰਾਨ ਬੰਦ ਰਹਿਣ 'ਤੇ ਅਦਾਲਤ ਵਿਚੋਂ ਲਈ ਸਟੇਅ 'ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਈ ਮਾਣਯੋਗ ਅਦਾਲਤ ਵਿਚ ਅਰਜ਼ੀ 'ਤੇ ਗੌਰ ਕਰਦਿਆਂ ਸਟੇਅ ਖਤਮ ਕਰ ਦਿੱਤਾ ਹੈ।