ਵਿਦੇਸ਼ਾਂ ‘ਚ ਇੱਕ ਪਾਸੇ ਪੰਜਾਬੀ ਨਾਮ ਕਮਾ ਰਹੇ ਹਨ, ਉੱਥੇ ਹੀ ਕੁੱਝ ਕੁ ਪੰਜਾਬੀ ਬਦਨਾਮੀ ਵੀ ਖੱਟ ਰਹੇ ਹਨ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਬਲਕਿ ਸਚਾਈ ਉਹ ਵੀਡੀਓਜ਼ ਦਰਸ਼ਾ ਰਹੀਆਂ ਹਨ, ਜੋ ਲੜੀਵਾਰ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬੀਆਂ ‘ਚ ਕਾਫੀ ਰੋਸ ਹੈ।
ਵੀਡੀਓ ਕੈਨੇਡਾ ਦੇ ਓਂਟਾਰੀਓ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਥਾਨਕ ਲੜਕੀ ਲੰਘ ਰਹੀ ਹੈ, ਉਸ ਨੂੰ ਦੇਖ ਕੇ ਕਿਵੇਂ ਪੰਜਾਬੀ ਨੌਜਵਾਨ ਗੀਤ ਗਾ ਕੇ ਛੇੜਖਾਨੀ ਕਰ ਰਹੇ ਹਨ। ਵੀਡੀਓ ਨੂੰ ਲੈ ਕੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ‘ਚ ਵੀ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ