ਪਰਮਜੀਤ ਸਿੰਘ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੰਗਤਾਂ ਦੀ ਸੇਵਾ ਲਈ ਅਨੇਕਾਂ ਜਥੇਬੰਦੀਆਂ ਨਿਰੰਤਰ ਸਮਾਜ ਸੇਵਾ ਕਰ ਰਹੀਆਂ ਹਨ। ਇਸੇ ਲੜੀ ਤਹਿਤ ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹਾੜੀਵਾਲਾ ਅਤੇ ਮਾਤਾ ਗੁਜਰੀ ਮੈਡੀਕਲ ਸੈਂਟਰ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਦਿੱਲੀ ਵਾਸੀਆਂ ਲਈ ਮੁਫ਼ਤ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਕੋਵਿਡਸ਼ੀਲਡ ਦੀ ਡੋਜ਼ ਦਿੱਤੀ ਗਈ।
ਜਿਸ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ ਤੇ ਵੈਕਸੀਨ ਲਗਵਾਈ। ਉੱਘੇ ਸਮਾਜ ਸੇਵੀ ਜਸਜੀਤ ਸਿੰਘ ਮਲਿਕ ਦੀ ਵਿਸ਼ੇਸ਼ ਪ੍ਰੇਰਣਾ ਸਦਕਾ ਇਹ ਸੇਵਾਵਾਂ ਨਿਰੰਤਰ ਜਾਰੀ ਹਨ। ਗੌਰਤਲਬ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਜਸਜੀਤ ਸਿੰਘ ਮਲਿਕ ਤੇ ਸਹਿਯੋਗੀਆਂ ਵੱਲੋਂ ਬਹੁਤ ਵੱਡੀ ਪੱਧਰ ਤੇ ਕਾਰਜ ਕੀਤੇ ਗਏ ਸਨ ਜੋ ਨਿਰੰਤਰ ਜਾਰੀ ਹਨ।