ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਅ ਨੂੰ ਰੋਕਣ ਲਈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਤ 10 ਵਜੇ ਤੋਂ ਛੇ ਦਿਨਾਂ ਲਈ ਰਾਜ 'ਚ ਤਾਲਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਦੇ ਐਲਾਨ ਤੋਂ ਤੁਰੰਤ ਬਾਅਦ ਸ਼ਰਾਬ ਦੀਆਂ ਦੁਕਾਨਾਂ 'ਤੇ ਦਿੱਲੀ ਵਿੱਚ ਭੀੜ ਇਕੱਤਰ ਹੋ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਸ਼ਰਾਬ ਦੀ ਖਰੀਦਾਰੀ ਕਰਦੇ ਸਮੇਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਕਤਾਰ ਵਿੱਚ ਖੜ੍ਹੇ ਵੇਖੇ ਗਏ।


 


ਰਾਜਧਾਨੀ ਵਿੱਚ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਇਹ ਸਖਤ ਕਾਰਵਾਈ ਕੀਤੀ ਗਈ ਹੈ। ਸ਼ਰਾਬ ਦੇ ਖਰੀਦਦਾਰ ਇਸ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਹ ਸ਼ਰਾਬ ਦੀ ਲੋੜ ਬਾਰੇ ਅਜੀਬ ਦਲੀਲਾਂ ਦੇ ਰਹੇ ਹਨ। ਇਸ ਦੌਰਾਨ ਸ਼ਰਾਬ ਖਰੀਦਣ ਆਈ ਇੱਕ ਬਜ਼ੁਰਗ ਔਰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਉਹ ਪੀਂਦੀ ਰਹੇਗੀ ਤਾਂ ਉਨ੍ਹਾਂ ਨੂੰ ਵੈਕਸੀਨ ਲਵਾਉਣ ਲਈ ਹਸਪਤਾਲ ਨਹੀਂ ਜਾਣਾ ਪਏਗਾ।



ਵੀਡੀਓ 'ਚ ਉਹ ਸਰਕਾਰ ਨੂੰ ਕਹਿੰਦੀ ਸੁਣਾਈ ਦਿੰਦੀ ਹੈ ਕਿ ਜੇ ਸ਼ਰਾਬ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ, ਤਾਂ ਉਹ ਹਸਪਤਾਲ ਜਾਣ ਤੋਂ ਬਚ ਜਾਵੇਗੀ। ਉਹ ਵੀਡੀਓ 'ਚ ਕਹਿ ਰਹੇ ਹਨ ਕਿ "ਠੇਕੇ ਖੁੱਲੇ ਰਹਿਣ ਦਿਓ ....  ਹਸਪਤਾਲ ਜਾਣ ਤੋਂ ਬਚ ਜਾਵਾਂਗੇ"


 


ਬਜ਼ੁਰਗ ਔਰਤ ਦਾ ਕਹਿਣਾ ਹੈ, "ਟੀਕਾ ਲਾਉਣ ਨਾਲ ਕੋਈ ਫਾਇਦਾ ਨਹੀਂ ਹੋਏਗਾ, ਇਸ ਦਾਰੂ ਨਾਲ ਫਾਇਦਾ ਹੋਏਗਾ ..... ਮੈਨੂੰ ਦਵਾਈ ਨਾਲ ਅਸਰ ਨਹੀਂ ਹੋਵੇਗਾ, ਪੈੱਗ ਨਾਲ ਅਸਰ ਹੋਵੇਗਾ .........ਠੇਕਾ ਖੋਲ੍ਹਣਾ ਚਾਹੀਦਾ ਹੈ ..... ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਡਾਕਟਰ ਕੋਲ ਜਾਣ ਤੋਂ ਬਚ ਜਾਵਾਂਗੇ, ਅਸੀਂ ਅਜੇ ਵੀ ਹਸਪਤਾਲ ਜਾਣ ਤੋਂ ਬਚੇ ਹੋਏ ਹਾਂ ...ਤੇ ਅੱਗੇ ਵੀ ਬਚੇ ਰਹਾਂਗੇ।"


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904