ਨਵੀਂ ਦਿੱਲੀ: ਪਹਿਲੇ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਮਰੀਕੀ ਪਹਿਲੀ ਮਹਿਲਾ ਨਾਲ ਸਕੂਲ ਫੇਰੀ 'ਚ ਸ਼ਾਮਲ ਹੋਣੇ ਸੀ। 25 ਫਰਵਰੀ ਨੂੰ ਮਿਲੇਨੀਆ ਟਰੰਪ ਦੱਖਣੀ ਦਿੱਲੀ ਦੇ ਇੱਕ ਸਰਕਾਰੀ ਸਕੂਲ 'ਚ ਹੈਪੀਨੇਸ ਕਲਾਸ ਦੇਖਣ ਲਈ ਜਾਵੇਗੀ। ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਸ ਪ੍ਰੋਗਰਾਮ ਤੋਂ ਬਾਹਰ ਰੱਖੀਆ ਗਿਆ ਹੈ। ‘ਆਪ’ ਦੇ ਸੂਤਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਨੂੰ ਪ੍ਰੋਗਰਾਮ ਚੋਂ ਹਟਾਉਣ ਲਈ ਮਜਬੂਰ ਕੀਤਾ।

ਦੱਸ ਦਇਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ 25 ਫਰਵਰੀ ਮੰਗਲਵਾਰ ਨੂੰ ਦਿੱਲੀ ਦੇ ਇੱਕ ਸਰਕਾਰੀ ਸਕੂਲ 'ਚ ਹੈਪੀਨੈਸ ਕਲਾਸ ਵੇਖਣ ਆ ਰਹੀ ਹੈ। ਮਿਲੇਨੀਆ ਟਰੰਪ ਦੀ ਇਸ ਫੇਰੀ ਤੋਂ ਪਹਿਲਾਂ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਸਰਕਾਰੀ ਸਕੂਲ 'ਚ ਹੈਪੀਨੇਸ ਕਲਾਸ ਦਾ ਜਾਇਜ਼ਾ ਲਿਆ ਅਤੇ ਫਿਰ ਮੀਡੀਆ ਨਾਲ ਗੱਲਬਾਤ ਕੀਤੀ।


ਮਿਲੇਨੀਆ ਟਰੰਪ ਦੀ ਯਾਤਰਾ 'ਤੇ ਮਨੀਸ਼ ਸਿਸੋਦੀਆ ਨੇ ਕਿਹਾ, "ਸਾਨੂੰ ਉਨ੍ਹਾਂ ਦੀ ਬੇਨਤੀ ਮਿਲੀ ਸੀ ਅਤੇ ਅਸੀਂ ਕਿਹਾ ਸੀ ਕਿ ਜੇ ਉਹ ਆਉਣਾ ਚਾਹੁੰਦੀ ਹੈ, ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਬਾਰੇ ਕੁਝ ਸਕੂਲਾਂ ਵਿਚ ਪ੍ਰਬੰਧ ਵੀ ਵੇਖੇ ਗਏ ਹਨ, ਪਰ ਉਹ ਕਿਹੜੇ ਸਕੂਲ ਹਨ ਅਤੇ ਉਨ੍ਹਾਂ ਦੀ ਤਿਆਰੀ ਦੀ ਸਥਿਤੀ ਕੀ ਹੈ ਜਾਂ ਉਨ੍ਹਾਂ ਦੇ ਆਉਣ ਦੀ ਸਥਿਤੀ ਕੀ ਹੈ, ਮੈਂ ਇਸ ਸਮੇਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ, ਕਿਉਂਕਿ ਇੱਥੇ ਸੁਰੱਖਿਆ ਦੇ ਕਾਰਨ ਵੀ ਹਨ ਅਤੇ ਇਹ ਸਾਰਾ ਮਾਮਲਾ ਭਾਰਤ ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਚੱਲੇਗਾ।"