ਇਰਾਨ ਦਾ ਦਾਅਵਾ, ਹਮਲੇ 'ਚ 80 ਮਾਰੇ, ਜੇ ਅਮਰੀਕਾ ਨੇ ਕੀਤੀ ਜਵਾਬੀ ਕਾਰਵਾਈ ਤਾਂ ਪੱਛਮੀ ਏਸ਼ੀਆ 'ਚ ਹੋਏਗੀ ਜੰਗ
ਏਬੀਪੀ ਸਾਂਝਾ | 08 Jan 2020 11:59 AM (IST)
ਇਰਾਨ ਦੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਸੀਂ ਯੂਐਸ ਦੇ ਠਿਕਾਣਿਆਂ 'ਤੇ 22 ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਸ ਹਮਲੇ ਵਿਚ 80 ਲੋਕਾਂ ਦੀ ਮੌਤ ਹੋ ਗਈ ਹੈ।
ਬਗਦਾਦ: ਇਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਬੁੱਧਵਾਰ ਨੂੰ ਕਿਹਾ ਕਿ ਇਰਾਕ 'ਚ ਅਮਰੀਕੀ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 15 ਮਿਜ਼ਾਈਲ ਹਮਲਿਆਂ ਵਿੱਚ 80 ‘ਅਮਰੀਕੀ ਅੱਤਵਾਦੀ’ ਮਾਰੇ ਗਏ। ਸਰਕਾਰੀ ਟੀਵੀ ਨੇ ਇੱਕ ਸ੍ਰੋਤ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਵਾਸ਼ਿੰਗਟਨ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਇਰਾਨ 100 ਹੋਰ ਥਾਂਵਾਂ 'ਤੇ ਹਮਲਾ ਕਰੇਗਾ। ਇਹ ਵੀ ਕਿਹਾ ਗਿਆ ਹੈ ਕਿ ਇਸ ਹਮਲੇ 'ਚ ਅਮਰੀਕੀ ਹੈਲੀਕਾਪਟਰਾਂ ਤੇ ਫੌਜੀ ਉਪਕਰਣਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਯੂਐਸ ਦੇ ਵਿਦੇਸ਼ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਅਮਰੀਕਾ ਜੰਗ ਨਹੀਂ ਚਾਹੁੰਦਾ, ਪਰ ਜੇ ਇਰਾਨ ਨੇ ਮੁੜ ਅਜਿਹੀ ਕੋਈ ਕਾਰਵਾਈ ਕੀਤੀ ਤਾਂ ਅਮਰੀਕਾ ਜੰਗ ਨੂੰ ਖ਼ਤਮ ਕਰੇਗਾ।