ਚੰਡੀਗੜ੍ਹ: ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਦਾ ਰਸਮੀ ਐਲਾਨ ਜਲੰਧਰ 'ਚ ਹੋਇਆ। ਦੱਸ ਦਈਏ ਕਿ 10 ਸਾਲਾਂ ਬਾਅਦ ਦੂਜੀ ਵਾਰ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲੀ ਹੈ।
ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ 2010 'ਚ ਪੰਜਾਬ ਭਾਜਪਾ ਦੇ ਪ੍ਰਧਾਨ ਚੁਣੇ ਗਏ ਸੀ। ਭਾਜਪਾ ਨੈਸ਼ਨਲ ਕੌਂਸਲ ਲਈ 13 ਲੋਕ ਸਭਾ ਹਲਕਿਆਂ ਦੇ 13 ਮੈਂਬਰਾਂ ਦਾ ਵੀ ਐਲਾਨ ਹੋਇਆ।