ਲੁਧਿਆਣਾ: ਲੁਧਿਆਣਾ ਦੇ ਸੈਕਟਰ 32 'ਚ ਇੱਕ ਏਐਸਆਈ ਨੇ ਆਪਣੀ ਦੋਸਤ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਵੜ ਕੇ ਗੋਲ਼ੀ ਮਾਰ ਦਿੱਤੀ। ਮਹਿਲਾ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਮਹਿਲਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਫਿਲਹਾਲ ਏਐਸਆਈ ਸੁਖਪਾਲ ਸਿੰਘ ਫਰਾਰ ਹੈ। ਥਾਣਾ ਡਿਵੀਜ਼ਨ 7 ਪੁਲਿਸ ਉਸ ਦੀ ਭਾਲ ਕਰ ਹਰੀ ਹੈ। ਦੱਸ ਦਈਏ ਕਿ ਘਟਨਾ ਕੱਲ੍ਹ ਰਾਤ ਦੀ ਹੈ। ਹਾਸਲ ਜਾਣਕਾਰੀ ਮੁਤਾਬਕ ਦੋਵਾਂ 'ਚ ਕਿਸੇ ਗੱਲ ਨੂੰ ਲੈ ਝਗੜਾ ਹੋ ਗਿਆ। ਗੁੱਸੇ 'ਚ ਪੁਲਿਸ ਵਾਲੇ ਨੇ ਮਹਿਲਾ ਦੇ ਢਿੱਡ 'ਚ ਗੋਲ਼ੀ ਮਾਰ ਦਿੱਤੀ।