ਵਾਸ਼ਿੰਗਟਨ: ਨਿਊ ਮੈਕਸੀਕੋ ਦੇ ਸੈਂਟਾ ਫੇ ਸਿਟੀ ਵਿਖੇ ਭਾਰਤੀ ਖਿਲਾਫ ਹੇਟ ਕਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਕੁਝ ਲੋਕ ਇੰਡੀਆ ਪੈਲੇਸ ਦੇ ਰੈਸਟੋਰੈਂਟ ਵਿੱਚ ਦਾਖਲ ਹੋਏ ਤੇ ਤੋੜ-ਭੰਨ ਕੀਤੀ। ਭਗਵਾਨ ਦੀ ਮੂਰਤੀ ਵੀ ਤੋੜ ਦਿੱਤੀ। ਬਾਅਦ ‘ਚ ਕੰਧ 'ਤੇ ਨਫ਼ਰਤ ਭਰੇ ਨਾਅਰੇ ਲਿਖ ਦਿੱਤੇ।

ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਅਨੁਸਾਰ ਕਿਚਨ ਤੇ ਸਰਵਿੰਗ ਏਰੀਆ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਬਲਜੀਤ ਅਨੁਸਾਰ ਉਸ ਨੂੰ 1 ਲੱਖ ਡਾਲਰ (ਲਗਪਗ 75 ਲੱਖ ਰੁਪਏ) ਦਾ ਨੁਕਸਾਨ ਹੋਇਆ ਹੈ। ਸਥਾਨਕ ਪੁਲਿਸ ਤੇ ਫੈਡਰਲ ਇਨਵੈਸਟੀਗੇਸ਼ਨ ਬਿਊਰੋ (ਐਫਬੀਆਈ) ਇਸ ਘਟਨਾ ਦੀ ਜਾਂਚ ਕਰ ਰਹੇ ਹਨ।

ਤੇਜ਼ਧਾਰ ਹਥਿਆਰ ਨਾਲ ਪਤੀ ਨੇ ਵੱਡਿਆ ਪਤਨੀ ਦਾ ਗਲ਼, ਖੁਦ ਵੀ ਖਾਧਾ ਜ਼ਹਿਰ

ਅਮਰੀਕਾ ਵਿੱਚ ਸਿੱਖ ਸੰਗਠਨ, ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੇਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸਾਲਡੇਫ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਅਜਿਹੀ ਨਫ਼ਰਤ ਤੇ ਹਿੰਸਾ ਚੰਗੀ ਨਹੀਂ। ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੈਂਟਾ ਫੇ ਵਿੱਚ ਰਹਿੰਦੇ ਸਿੱਖ ਲੋਕਾਂ ਅਨੁਸਾਰ ਇਹ ਇੱਕ ਸ਼ਾਂਤ ਖੇਤਰ ਹੈ। ਸਿੱਖ ਭਾਈਚਾਰੇ ਦੇ ਲੋਕ 1960 ਤੋਂ ਇੱਥੇ ਰਹਿ ਰਹੇ ਹਨ। ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ।

ਅਮਰੀਕਾ 'ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਸਵਿਮਿੰਗ ਪੂਲ ‘ਚ ਡੁੱਬ ਕੇ ਮੌਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ