ਚੰਡੀਗੜ੍ਹ: ਪੰਜਾਬ (Punjab) ਵਿੱਚ ਪੰਚਾਂ-ਸਰਪੰਚਾਂ 'ਤੇ ਹਮਲਿਆਂ 'ਤੇ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਨੇ ਸਵਾਲ ਚੁੱਕੇ ਹਨ। ਪਾਰਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਪਰਾਧੀ ਪ੍ਰਵਿਰਤੀ (criminal tendencies) ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ। ਉਹ ਦਿਨ-ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ 'ਚ ਹਿਚਕਚਾਹਟ ਨਹੀਂ ਦਿਖਾਉਂਦੇ। ਇਸ ਕਾਰਨ ਆਮ ਲੋਕ ਹੀ ਨਹੀਂ ਪੰਚਾਇਤੀ ਰਾਜ ਪ੍ਰਣਾਲੀ (Panchayati Raj system) ਰਾਹੀਂ ਚੁਣੇ ਹੋਏ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ।

ਪਾਰਟੀ ਦੀ ਮੁੱਖ ਬੁਲਾਰਾ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਪੰਚ ਸਰਪੰਚ ਡਰ ਤੇ ਭੈਅ ਦੇ ਛਾਏ ਥੱਲੇ ਹਨ। ਪੰਚਾਂ-ਸਰਪੰਚਾਂ ਦੇ ਵਫ਼ਦਾਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਤੱਕ ਆਪਣੀ ਸੁਰੱਖਿਆ ਬਾਰੇ ਪਹੁੰਚ ਕਰਨੀ ਪੈ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਪੰਚਾਂ-ਸਰਪੰਚਾਂ ਤੇ ਸੰਮਤੀ ਮੈਂਬਰਾਂ ਦੇ ਵਫ਼ਦ ਵੱਲੋਂ ਆਪਣੀ ਸੁਰੱਖਿਆ ਲਈ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣ ਲਈ ਬੇਵੱਸ ਹੋਣਾ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗਰਾਮ ਪੰਚਾਇਤ ਹੱਲੋਤਾਲੀ, ਨਰੈਣਗੜ ਛੰਨਾ, ਮਾਲੂ ਹੇੜੀ, ਸਰਾਣਾ, ਮੱਖੇਪੁਰ, ਨਲੀਨੀ, ਛਲੇੜੀ ਖੁਰਦ, ਤਾਣਾ, ਮੁਹੰਮਦੀਪਰ, ਛਲੇੜੀ ਕਲਾਂ, ਪੰਜੋਲੀ ਖੁਰਦ, ਅਮਰਗੜ, ਪੰਜੋਲੀ ਕਲਾਂ, ਨਲੀਨਾ ਖੁਰਦ, ਬਾਗੜੀਆਂ, ਗੁਣੀਆਂ ਮਾਜਰਾ, ਪਟਿਆਲਾ ਜਿਲੇ ਦੇ ਗ੍ਰਾਮ ਪੰਚਾਇਤ ਚਲੈਲਾ, ਲੱਗ, ਰੌਂਗਲਾ, ਨੰਦਪੁਰ ਕੇਸ਼ੋ ਤੇ ਐਸ.ਏ.ਐਸ ਨਗਰ ਜਿਲੇ ਦੀਆਂ ਮਛਲੀ ਕਲਾਂ, ਝੰਜੇੜੀ, ਸੁਵਾੜਾ ਕਲਾਂ, ਝੰਜੇੜੀ, ਸੁਵਾੜਾ, ਚੂਹੜ ਮਾਜਰਾ, ਪੱਤੋ ਆਦਿ ਪੰਚਾਇਤਾਂ ਨੇ ਪਟਿਆਲਾ, ਅੰਮ੍ਰਿਤਸਰ ਤੇ ਹੋਰ ਜ਼ਿਲਿਆਂ 'ਚ ਸਰਪੰਚਾਂ ਦੀਆਂ ਹੋਈਆਂ ਹੱਤਿਆਵਾਂ ਤੇ ਪੰਚਾਇਤੀ ਨੁਮਾਇੰਦਿਆਂ 'ਤੇ ਲੌਕਡਾਊਨ ਦੌਰਾਨ ਹੋਏ ਹਮਲਿਆਂ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੋਲ ਚੁਣੇ ਹੋਏ ਪੰਚਾਂ, ਸਰਪੰਚਾਂ ਤੇ ਸੰਮਤੀ ਮੈਂਬਰਾਂ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਖੋਖਲੀ ਰਾਜ ਵਿਵਸਥਾ ਦੇ ਮੱਦੇਨਜ਼ਰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਚਿੰਤਾ ਜਾਇਜ਼ ਹੈ ਜਿਸ ਲਈ ਮੁੱਖ ਮੰਤਰੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਕੋਲ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904