ਮੋਗਾ: ਮੋਗਾ ਸਿਵਲ ਹਸਪਤਾਲ ਵਿੱਚ ਬਣਿਆ ਨਵਾਂ ਜੱਚਾ ਬੱਚਾ ਬਿਲਡਿੰਗ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ। ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ  ਬਲਬੀਰ ਸਿਧੁ ਨੇ ਦੱਸਿਆ ਕਿ ਹਸਪਤਾਲ ਬਣਾਉਣ ਵਿੱਚ ਤਕਰੀਬਨ 548 ਲੱਖ ਰੁਪਏ ਦਾ ਖਰਚਾ ਹੋਇਆ ਅਤੇ ਇਸ ਹਸਪਤਾਲ ਵਿੱਚ ਲੱਗਭੱਗ 50 ਬੈੱਡ ਉਪਲੱਬਧ ਹਨ। ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਅੱਜ ਇਸ ਬਿਲਡਿੰਗ ਦਾ ਉਦਘਾਟਨ ਕਰਕੇ ਮੋਗਾ ਦੇ ਜਨਤਾ ਨੂੰ ਸਮਰਪਤ ਕੀਤਾ ਗਿਆ। 


 


ਬਲਵੀਰ ਸਿੱਧੂ ਨੇ ਦੱਸਿਆ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਜੇਕਰ ਕੋਈ ਸਰਕਾਰੀ ਮੁਲਾਜ਼ਮ ਕੋਰੋਨਾ ਦੇ ਟੀਕੇ ਨਹੀਂ ਲਗਵਾਉਂਦੇ ਤਾਂ 15 ਸਤੰਬਰ ਦੇ ਬਾਅਦ ਉਸ ਨੂੰ ਘਰ ਬਿਠਾਇਆ ਜਾਵੇਗਾ। ਪੰਜਾਬ ਵਿੱਚ ਤਕਰੀਬਨ ਸਾਰੇ ਮੁਲਾਜ਼ਮ ਕੋਰੋਨਾ ਵੈਕਸੀਨ ਲਗਾ ਚੁੱਕੇ ਹਨ। ਜੇਕਰ ਕੋਈ ਰਹਿ ਜਾਵੇ ਤਾਂ ਉਸਦਾ ਕੋਈ ਆਪਣਾ ਸਰੀਰਕ ਔਖਿਆਈ ਦੇ ਕਾਰਨ ਨਹੀਂ ਲਗਾਇਆ। ਹਰ ਇੱਕ ਨੂੰ ਟੀਕਾ ਲਗਾਉਣਾ ਜ਼ਰੂਰੀ ਹੈ ਚਾਹੇ ਕੋਈ ਦਫ਼ਤਰ ਦੇ ਮੁਲਾਜ਼ਮ ਹੋਣ ਜਾਂ ਕੋਈ ਟੀਚਰ ਹੈ। ਤਾਂਕਿ ਕਿਸੇ ਇੱਕ ਕਰਕੇ ਕੋਈ ਹੋਰ ਸੰਕ੍ਰਮਿਤ ਨਾ ਹੋਵੇ। ਇਸ ਕਰਕੇ ਸਰਕਾਰ ਨੇ ਸਖ਼ਤ ਨਿਰਦੇਸ਼ ਜਾਰੀ ਕੀਤਾ ਹੈ। 


 


ਉਥੇ ਹੀ ਉਨ੍ਹਾਂ ਨੇ ਕਿਹਾ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਚੰਗਾ ਪ੍ਰਬੰਧ ਕੀਤਾ ਸੀ ਜਿਸ ਕਰਕੇ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਗਿਣਤੀ ਘੱਟ ਸੀ ਅਤੇ ਮੌਤਾਂ ਵੀ ਘੱਟ ਹੋਈਆਂ ਹਨ। ਉਥੇ ਹੀ ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਲੜਨ ਲਈ ਬਹੁਤ ਹੀ ਚੰਗਾ ਪ੍ਰਬੰਧ ਕੀਤਾ ਹੈ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿੱਚ ਆਕਸੀਜਨ ਨਾ ਮਿਲਣ ਕਾਰਨ ਕਾਫ਼ੀ ਮੌਤਾਂ ਹੋਈਆਂ ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਰਹੀ। 


 


ਉਨ੍ਹਾਂ ਕਿਹਾ ਜੇਕਰ ਅਸੀ ਯੂਪੀ, ਬਿਹਾਰ ਦੇ ਗੱਲ ਕਰੀਏ ਤਾਂ ਲਾਸ਼ਾਂ ਨੂੰ ਸੰਸਕਾਰ ਕਰਨ ਲਈ ਲੋਕਾਂ ਨੂੰ ਸ਼ਮਸ਼ਾਨ ਘਾਟ ਵਿੱਚ  ਜਗ੍ਹਾ ਨਾ ਮਿਲਣ ਕਾਰਨ ਨਦੀ ਵਿੱਚ ਬਹਾ ਦਿੱਤਾ ਗਿਆ। ਉਥੇ ਸਰਕਾਰ ਦੇ ਸਾਰੇ ਵਾਅਦੇ ਝੂਠੇ ਸਾਬਤ ਹੋਏ। ਪੰਜਾਬ ਸਰਕਾਰ ਨੇ ਜੋ ਪ੍ਰਬੰਧ ਕੀਤੇ ਸੀ ਉਸ ਕਰਕੇ ਪੰਜਾਬ ਵਿੱਚ ਕੋਰੋਨਾ ਕਰਕੇ ਮੌਤਾਂ ਦੀ ਗਿਣਤੀ ਵੀ ਘੱਟ ਹੈ ਅਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਸਭ ਤੋਂ ਘੱਟ ਰਹੀ।