ਅੰਮ੍ਰਿਤਸਰ: ਬਾਲਮੀਕ ਸਮਾਜ ਵੱਲੋਂ ਦਿੱਲੀ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਬਾਲਮੀਕ ਸਮਾਜ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਵੱਲਾਹ ਫਾਟਕ 'ਤੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ 'ਤੇ ਧਰਨੇ 'ਤੇ ਬੈਠਾ ਹੈ। ਜਿਸ ਨਾਲ ਅੰਮ੍ਰਿਤਸਰ-ਦਿੱਲੀ ਦੇਲ ਆਵਾਜਾਈ ਬੰਦ ਹੈ। ਬਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਬਾਲਮੀਕ ਪ੍ਰਤੀ ਜਿਨ੍ਹਾਂ ਲੋਕਾਂ ਨੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਨ੍ਹਾਂ 'ਤੇ ਪੁਲਿਸ ਨੇ ਦਿਖਾਵੇ ਲਈ ਮਹਿਜ਼ ਕੇਸ ਤਾਂ ਦਰਜ ਕਰ ਲਿਆ ਪਰ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹਈ।


ਬਾਲਮੀਕ ਭਾਈਚਾਰੇ ਦਾ ਕਹਿਣਾ ਹੈ ਕਿ ਵਾਰ-ਵਾਰ ਪ੍ਰਸਾਸ਼ਨ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮੋਹਾਲੀ ਦੇ ਵਕੀਲ ਸਿਮਰਜੀਤ ਕੌਰ ਗਿੱਲ ਵੱਲੋਂ ਬਾਲਮੀਕ ਭਾਈਚਾਰੇ ਖਿਲਾਫ ਹੀ ਮੁਹਿੰਮਦ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਬਾਲਮੀਕ ਸਮਾਜ ਖਿਲਾਫ ਪ੍ਰਦਰਸ਼ਨ ਅਤੇ ਵੱਡੇ ਪੱਧਰ 'ਤੇ ਕਾਰਵਾਈ ਦਾ ਐਲਾਨ ਕਤਿਾ ਗਿਆ ਹੈ। ਜਿਸ ਕਰਕੇ ਉਨ੍ਹਾਂ ਅੰਮ੍ਰਿਤਸਰ-ਦਿੱਲੀ ਰੇਲਮਾਰਗ ਨੂੰ ਬੰਦ ਕੀਤਾ ਗਿਆ।



ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਤੇ ਮੁਲਜ਼ਮਾਂ ਖਿਲਾਪ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਇਸ ਰਾਹ ਨੂੰ ਉਹ ਬੰਦ ਹੀ ਰੱਖਣਗੇ। ਊਧਰ ਇਸ ਬਾਰੇ ਪੁਲਿਸ ਦਾ ਕਹਿਣਾ ਹੈ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਮਝਾ ਕੇ ਜਲਦੀ ਹੀ ਰੇਲ ਆਵਾਜਾਈ ਫੇਰ ਤੋਂ ਸ਼ੁਰੂ ਕਰਵਾ ਦਿੱਤੀ ਜਾਵੇਗੀ।