ਬਲਰਾਮਪੁਰ: ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਆਈਐਸਆਈਐਸ ਅੱਤਵਾਦੀ ਅਬੂ ਯੂਸਫ ਦੇ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਯੂਸਫ ਦੇ ਘਰ 'ਚੋਂ ਤਬਾਹੀ ਦਾ ਸਾਰਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਮਨੁੱਖੀ ਬੰਬਾਂ ਵਾਲੀ ਜੈਕਟ ਤੋਂ ਇਲਾਵਾ ਬਲਰਾਮਪੁਰ ਵਿੱਚ ਉਸ ਦੇ ਘਰ ਤੋਂ ਭੜਕਾਊ ਸਾਹਿਤ ਵੀ ਮਿਲਿਆ ਹੈ। ਯੂਸਫ ਦੀ ਪਤਨੀ ਨੇ ਇਹ ਵੀ ਮੰਨਿਆ ਹੈ ਕਿ ਯਸੂਫ ਘਰ ਬਾਰੂਦ ਲਿਆਉਂਦਾ ਸੀ ਤੇ ਬੰਬ ਬਣਾਉਂਦਾ ਸੀ।


ਇੱਕ ਦਿਨ ਪਹਿਲਾਂ ਦਿੱਲੀ ਵਿੱਚ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਮੁਠਭੇੜ ਤੋਂ ਬਾਅਦ ਪੁਲਿਸ ਅਤੇ ਐਸਟੀਐਫ ਦੀ ਟੀਮ ਕੱਲ੍ਹ ਆਈਐਸਆਈਐਸ ਦੇ ਅੱਤਵਾਦੀ ਅਬੂ ਯੂਸਫ਼ ਨਾਲ ਯੂਪੀ ਦੇ ਬਲਰਾਮਪੁਰ ਵਿੱਚ ਉਸ ਦੇ ਘਰ ਪਹੁੰਚੀ।




ਯੂਸਫ਼ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਅੱਤਵਾਦੀ ਅਬੂ ਯੂਸਫ ਦੇ ਘਰ ਤਲਾਸ਼ੀ ਅਭਿਆਨ ਚਲਾ ਰਹੀ ਹੈ। ਪੁਲਿਸ ਨੂੰ ਉਸ ਦੇ ਘਰ ਤੋਂ ਬਹੁਤ ਸਾਰੇ ਮਹੱਤਵਪੂਰਨ ਦਸਤਾਵੇਜ਼ ਮਿਲ ਰਹੇ ਹਨ ਜਿਸ ਨਾਲ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਇਕ ਖਤਰਨਾਕ ਅੱਤਵਾਦੀ ਹੈ।




ਕਿਹੜਾ ਸਾਮਾਨ ਬਰਾਮਦ ਹੋਇਆ?

ਇੱਕ ਲੈਦਰ ਬੈਲਟ

ਦੋ ਜੈਕਟ

ਵੱਖ-ਵੱਖ ਜੇਬ ਵਾਲੀ ਜੈਕੇਟ 'ਚ ਬੰਬ ਰੱਖਣ ਦੀ ਸਹੂਲਤ ਸੀ

9 ਕਿਲੋ ਵਿਸਫੋਟਕ ਬਾਰੂਦ

3 ਸਿਲੰਡਰ ਮੈਟਲ ਬਾਕਸ

ਟਾਰਗੇਟ ਪ੍ਰੈਕਟਿਸ ਕਰਨ ਲਈ ਵੁੱਡਨ ਕਾਰਡ

ਆਈਐਸਆਈਐਸ ਦਾ ਝੰਡਾ

30 ਤੋਂ ਵੱਧ ਬਾਲ ਬੀਅਰਿੰਗ