ਬਰਨਾਲਾ: ਬਰਨਾਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ 'ਚ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਪਾਸੋਂ ਦੋ ਗੱਡੀਆਂ ਤੇ ਇਕਵੰਜਾ ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। 


 


SSP ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਪੀਬੀਆਈ), ਬ੍ਰਿਜ ਮੋਹਨ ਉਪ ਕਪਤਾਨ ਪੁਲਿਸ (ਡੀ) ਅਤੇ ਇੰਸ. ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸਤ ਦੌਰਾਨ ਸੰਘੇੜਾ ਤੋਂ ਤਿੰਨ ਨੌਜਵਾਨ ਬਲਜਿੰਦਰ ਦਾਸ ਉਰਫ ਬੰਟੀ ਪੁੱਤਰ ਮਿੱਠੂ ਦਾਸ ਵਾਸੀ ਧਨੌਲਾ ਖੁਰਦ , ਅਵਤਾਰ ਸਿੰਘ ਉਰਫ ਟੈਂਕਾ ਪੁੱਤਰ ਬਲਦੇਵ ਸਿੰਘ ਵਾਸੀ ਰਾਮਗੜ੍ਹੀਆ ਰੋਡ ਬਰਨਾਲਾ ਅਤੇ ਕੁਲਦੀਪ ਸਿੰਘ ਉਰਫ ਦੀਪ ਪੁੱਤਰ ਰਘਵੀਰ ਸਿੰਘ ਵਾਸੀ ਜਵੰਧਾ ਪਿੰਡੀ ਧਨੌਲਾ ਨੂੰ ਕਾਬੂ ਕੀਤਾ ਹੈ। 


ਰਾਜਾ ਵੜਿੰਗ ਨੇ ਕੇਜਰੀਵਾਲ ਤੋਂ ਮੰਗਿਆ ਮਿਲਣ ਦਾ ਸਮਾਂ, ਆਖਰ ਕੀ ਹੈ ਵਜ੍ਹਾ?


ਉਨ੍ਹਾਂ ਦੇ ਕਬਜ਼ੇ 'ਚੋਂ ਦੋ ਕਾਰਾਂ ਤੇ 612 ਬੋਤਲਾ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ 'ਤੇ ਥਾਣਾ ਸਿਟੀ ਬਰਨਾਲਾ 'ਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੋਸ਼ੀ ਬਲਜਿੰਦਰ ਦਾਸ ਉਰਫ ਬੰਟੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ। ਕੁੱਲ ਰਿਕਵਰੀ 612 ਬੋਤਲਾਂ ਦੇਸੀ ਸ਼ਰਾਬ ਸਮੇਤ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। 


 


ਸਿੱਖਿਆ ਵਿਭਾਗ 'ਚ 18,900 ਅਧਿਆਪਕਾਂ ਨੂੰ ਸੌਂਪੇ ਜਾਣਗੇ ਨਿਯੁਕਤੀ ਪੱਤਰ: ਪਰਗਟ ਸਿੰਘ


 


Jammu Kashmir Encounter: ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨਾਲ ਮੁਠਭੇੜ, ਇੱਕ ਜੀਸੀਓ ਸਣੇ ਪੰਜ ਜਵਾਨ ਸ਼ਹੀਦ


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904